ਸ਼੍ਰੋਅਦ ਆਗੂ ਭੂੰਦੜ ਨੇ ‘ਆਪ’ ਵਿਧਾਇਕ ਤੇ ਸਮਰਥਕਾਂ ਖ਼ਿਲਾਫ਼ ਕੀਤੀ ਸ਼ਿਕਾਇਤ
ਨਗਰ ਕੌਂਸਲ ਚੋਣਾ ਦੌਰਾਨ ਵਾਰਡ ਨੰਬਰ 18 ਤੇ 19 ਦੀ ਪੋਲਿੰਗ ਲਈ ਬਣਾਏ ਗਏ ਬੂਥ ਨੰਬਰ 36 ਤੇ 37 ’ਤੇ ਸ਼ਿਅਦ ਅਤੇ ‘ਆਪ’ ਵਰਕਰਾਂ ’ਚ ਹੋਈ ਝੜਪ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਓਐੱਸਡੀ ਗੁਰਵਿੰਦਰ ਸਿੰਘ ਵਣਵਾਲਾ ਤੇ ਸ਼ਿਅਦ ਦੇ ਸਰਕਲ ਗਿੱਦੜਬਾਹਾ ਦੇ ਪ੍ਰਧਾਨ ਚਰਨਜੀਤ ਸਿੰਘ ਭੂੰਦੜ ਆਪਣੇ ਸਾਥੀਆਂ ਸਮੇਤ ਥਾਣਾ ਗਿੱਦੜਬਾਹਾ ਵਿਖੇ ਪੁੱਜੇ।
Publish Date: Wed, 27 May 2026 04:42 PM (IST)
Updated Date: Wed, 27 May 2026 04:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਨਗਰ ਕੌਂਸਲ ਚੋਣਾ ਦੌਰਾਨ ਵਾਰਡ ਨੰਬਰ 18 ਤੇ 19 ਦੀ ਪੋਲਿੰਗ ਲਈ ਬਣਾਏ ਗਏ ਬੂਥ ਨੰਬਰ 36 ਤੇ 37 ’ਤੇ ਸ਼ਿਅਦ ਅਤੇ ‘ਆਪ’ ਵਰਕਰਾਂ ’ਚ ਹੋਈ ਝੜਪ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਓਐੱਸਡੀ ਗੁਰਵਿੰਦਰ ਸਿੰਘ ਵਣਵਾਲਾ ਤੇ ਸ਼ਿਅਦ ਦੇ ਸਰਕਲ ਗਿੱਦੜਬਾਹਾ ਦੇ ਪ੍ਰਧਾਨ ਚਰਨਜੀਤ ਸਿੰਘ ਭੂੰਦੜ ਆਪਣੇ ਸਾਥੀਆਂ ਸਮੇਤ ਥਾਣਾ ਗਿੱਦੜਬਾਹਾ ਵਿਖੇ ਪੁੱਜੇ। ਚਰਨਜੀਤ ਸਿੰਘ ਭੂੰਦੜ ਵੱਲੋਂ ਉਕਤ ਮਾਮਲੇ ਵਿਚ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ, ਉਨ੍ਹਾਂ ਦੇ ਪੀਏ ਜਗਤਾਰ ਸਿੰਘ ਧਾਲੀਵਾਲ, ਏਐੱਸਆਈ ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ ਉਰਫ ਪੀਟੀ, ਕਾਲਾ ਕਾਉਣੀ, ਸ਼ਮਿੰਦਰ ਸਿੰਘ ਕੋਟਲੀ, ਟੱਫੀ ਕੋਟਲੀ ਅਤੇ 50-60 ਹੋਰਨਾਂ ਅਣਪਛਾਤੇ ਵਿਅਕਤੀਆਂ ਖਿਲਾਫ ਇਕ ਲਿਖਤੀ ਸ਼ਿਕਾਇਤ ਦਿੰਦੇ ਹੋਏ ਉਕਤਾਨ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਗੁਰਵਿੰਦਰ ਸਿੰਘ ਵਣਵਾਲਾ ਤੇ ਚਰਨਜੀਤ ਸਿੰਘ ਭੂੰਦੜ ਨੇ ਕਿਹਾ ਕਿ ਸਾਨੂੰ ਉਕਤਾਨ ਵੱਲੋਂ ਬੂਥ ਕੈਪਚਰਿੰਗ ਕੀਤੇ ਜਾਣ ਦੇ ਖਦਸ਼ੇ ਦੇ ਚੱਲਦਿਆਂ ਹੀ ਉਹ ਬੂਥ ਅੰਦਰ ਗਏ ਸਨ। ਉਨ੍ਹਾਂ ਕਿਹਾ ਕਿ ਸਾਡੇ ਤੋਂ ਪਹਿਲਾਂ ਹੀ ‘ਆਪ’ ਆਗੂ ਤੇ ਵਰਕਰ ਬੂਥ ਦੇ ਅੰਦਰ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਆਗੂਆਂ ਨੂੰ ਸਾਡੇ ਪ੍ਰਤੀ ਕੋਈ ਸ਼ਿਕਾਇਤ ਸੀ ਤਾਂ ਉਹ ਚੋਣ ਕਮਿਸ਼ਨ ਪਾਸ ਇਸਦੀ ਸ਼ਿਕਾਇਤ ਕਰਦੇ ਪਰੰਤੂ ਉਨ੍ਹਾਂ ਨੂੰ ਸਾਡੇ ਨਾਲ ਅਜਿਹਾ ਕਰਨ ਦੀ ਕੋਈ ਅਧਿਕਾਰ ਨਹੀਂ ਸੀ। ਥਾਣਾ ਗਿੱਦੜਬਾਹਾ ਦੇ ਐੱਸਐੱਚਓ ਹਰਗੋਬਿੰਦ ਸਿੰਘ ਮਾਨ ਨੇ ਕਿਹਾ ਕਿ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜੋ ਤੱਥ ਸਾਹਮਣੇ ਆਉਣਗੇ ਉਸਦੇ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।