ਐੱਸਡੀਐੱਮ ਨੂੰ ਕਿਸਾਨੀ ਮੁੱਦਿਆਂ ਸੰਬੰਧੀ ਦਿੱਤਾ ਮੰਗ ਪੱਤਰ
ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ ਧੂੜਕੋਟ
Publish Date: Sat, 25 Apr 2026 03:54 PM (IST)
Updated Date: Sun, 26 Apr 2026 04:02 AM (IST)
ਹਰਦੀਪ ਧੰਮੀ ਨੰਗਲ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ ਧੂੜਕੋਟ ਆਪਣੇ ਸਾਥੀਆਂ ਸਮੇਤ ਐੱਸਡੀਐੱਮ ਨਿਹਾਲ ਸਿੰਘ ਵਾਲਾ ਨੂੰ ਮਿਲੇ ਅਤੇ ਕਿਸਾਨੀ ਮੁੱਦਿਆਂ ਜਿਵੇ ਪਿਛਲੇ ਦੋ ਮਹੀਨਿਆਂ ਚ ਝੱਖੜ, ਮੀਂਹ, ਗੜਿਆਂ ਤੇ ਅੱਗ ਲੱਗਣ ਨਾਲ ਜੋ ਲੱਖਾਂ ਏਕੜ ਕਣਕ ਦਾ ਨੁਕਸਾਨ ਹੋਇਆ ਹੈ, ਪੰਜਾਬ ਸਰਕਾਰ ਨੇ ਵਿਸ਼ੇਸ਼ ਗਰਦੌਰੀ ਦੇ ਹੁਕਮ ਤਾਂ ਦਿੱਤੇ ਸਨ ਪਰ ਸਾਰੇ ਇਲਾਕੇ ਵਿਚ ਪੂਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿਸਾਨਾਂ ਨੇ ਆਪਣੀ ਫ਼ਸਲ ਦੀ ਕਟਾਈ ਕਰ ਲਈ ਹੈ, ਇਸ ਲਈ ਮੰਗ ਹੈ ਕਿ ਕਿਸਾਨਾਂ ਨੂੰ ਝਾੜ ਅਨੁਸਾਰ 100 ਫ਼ੀਸਦੀ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਅਗਲੀ ਫ਼ਸਲ ਬੀਜਣ ਦੀ ਤਿਆਰੀ ਕਰ ਸਕਣ ਅਤੇ ਸਾਲ 2025 ਵਿਚ ਹੜਾਂ ਕਾਰਨ ਜੋ ਨੁਕਸਾਨ ਹੋਇਆ ਉਸ ਦੀ ਵੀ ਭਰਪਾਈ ਕੀਤੀ ਜਾਵੇ। ਇਸ ਸਮੇ ਉਨ੍ਹਾਂ ਨਾਲ ਹਰਜਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਗਗਨਦੀਪ ਸਿੰਘ ਡੀਪੀ, ਬਲਾਕ ਪ੍ਰਧਾਨ ਇਕਬਾਲ ਰਣਸੀਂਹ ਖ਼ੁਰਦ, ਮੀਤ ਪ੍ਰਧਾਨ ਨਛੱਤਰ ਸਿੰਘ ਸੈਦੋਕੇ, ਬਾਰਾ ਸਿੰਘ ਸੈਦੋਕੇ, ਇਕਾਈ ਪ੍ਰਧਾਨ ਭਿੰਦਰ ਸਿੰਘ ਪੱਤੋ, ਕਿਸਾਨ ਆਗੂ ਹਰਬੰਸ ਸਿੰਘ ਪੱਤੋ, ਇਕਾਈ ਪ੍ਰਧਾਨ ਹਰਜਿੰਦਰ ਸਿੰਘ ਜਵਾਹਰ ਸਿੰਘ ਵਾਲਾ, ਮੀਤ ਪ੍ਰਧਾਨ ਜਗਦੇਵ ਸਿੰਘ ਜਵਾਹਰ ਸਿੰਘ ਵਾਲਾ, ਇਕਾਈ ਪ੍ਰਧਾਨ ਸੁਰਜੀਤ ਸਿੰਘ ਪੰਮਾ ਧੂੜਕੋਟ, ਰੇਸ਼ਮ ਧੂੜਕੋਟ, ਕਿਸਾਨ ਆਗੂ ਬਿੰਦਰ ਧੂੜਕੋਟ ਅਤੇ ਜਗਸੀਰ ਧੂੜਕੋਟ ਸ਼ਾਮਲ ਸਨ।