- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਭਰ ’ਚੋਂ ਸ਼ਾਨਦਾਰ

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਜ਼ਿਲ੍ਹੇ ਭਰ ’ਚੋਂ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲੀ ਵਿੱਦਿਆ ਦੇ ਖੇਤਰ ਵਿਚ ਸਿਰ ਕੱਢ ਸੰਸਥਾ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਜੋ ਸਵ. ਪ੍ਰਿੰਸੀਪਲ ਗੁਰਦੇਵ ਸਿੰਘ ਦੇ ਆਸ਼ੀਰਵਾਦ ਤੇ ਮੌਜੂਦਾ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਅਣਥੱਕ ਮਿਹਨਤ ਅਤੇ ਯੋਗ ਅਗਵਾਈ ਵਿਚ ਨਿਤ ਨਵੀਆਂ ਮੰਜ਼ਿਲਾਂ ਸਰ ਕਰਦੀ ਹੈ, ਵਿਖੇ ਅੱਜ ਇਕ ਹੋਰ ਮਾਣਮੱਤੀ ਪ੍ਰਾਪਤੀ ਦਾ ਆਗਾਜ਼ ਹੋਇਆ ਜਦੋਂ ਇਸ ਸੰਸਥਾ ਦੀ 12ਵੀਂ ਸ਼੍ਰੇਣੀ ਦੀ ਵਿਦਿਆਰਥਣ ਸ਼ਨਾਇਆ ਮਹਿਤਾ ਨੇ 97.8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਮੋਗਾ ਜ਼ਿਲ੍ਹੇ ’ਚੋਂ ਪਹਿਲਾ ਅਤੇ ਪੰਜਾਬ ’ਚੋਂ ਬਾਰਵਾਂ ਸਥਾਨ ਪ੍ਰਾਪਤ ਕਰ ਕੇ ਆਪਣਾ ਤੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ।
ਇਸ ਤੋਂ ਇਲਾਵਾ ਮੋਨਿਕਾ ਨੇ 94 ਫ਼ੀਸਦੀ, ਮਨਮੀਤ ਕੌਰ ਨੇ ਵੀ 94, ਫ਼ੀਸਦੀ ਗੁਰਵੀਰ ਕੌਰ ਨੇ 93.4 ਫ਼ੀਸਦੀ, ਮਾਹੀ ਮਨਚੰਦਾ ਨੇ 93 ਫ਼ੀਸਦੀ, ਮੁਸਕਾਨ ਪ੍ਰੀਤ ਕਮਰਸ ਨੇ 93 ਫ਼ੀਸਦੀ, ਮਨਵੀਰ ਕੌਰ ਨੇ 92.6 ਫ਼ੀਸਦੀ, ਮਹਿਕਵੀਰ ਕੌਰ ਨੇ ਅਤੇ ਜਸਪ੍ਰੀਤ ਕੌਰ ਨੇ 92.6 ਫ਼ੀਸਦੀ, ਕਰਮਵੀਰ ਕੌਰ ਨੇ 91.2 ਫ਼ੀਸਦੀ, ਅਤੇ ਰਣਦੀਪ ਕੌਰ ਨੇ 91 ਫ਼ੀਸਦੀ ਅੰਕ ਪ੍ਰਾਪਤ ਕੀਤੇ ਇਸ ਖ਼ਬਰ ਨੂੰ ਸੁਣਦਿਆਂ ਹੀ ਪੂਰੇ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸੰਦੀਪ ਮਹਿਤਾ ਨੇ ਆਪਣੇ ਖੁਸ਼ੀ ਸਾਂਝੀ ਕਰਦਿਆਂ ਸ਼ਨਾਇਆ ਮਹਿਤਾ ਅਤੇ ਬਾਕੀ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਕੌਰ, ਡਾਇਰੈਕਟਰ ਕਿਡਜ਼ੀ ਸੁਧਾ ਮਹਿਤਾ, ਐਡਵੋਕੇਟ ਰਾਜਾ ਸਿੰਘ, ਕੋਆਰਡੀਨੇਟਰ ਮੁਕੇਸ਼ ਅਰੋੜਾ ਅਤੇ ਮੈਡਮ ਖੁਸ਼ਪ੍ਰੀਤ ਕੌਰ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।