ਵਿਦਿਆ ਮੰਦਰ ਸਕੂਲ ’ਚ ਡੈਂਟਲ ਚੈੱਕਅੱਪ ਕੈਂਪ ਲਗਾਇਆ
ਸੇਵਾ ਭਾਰਤੀ ਵੱਲੋਂ ਵਿਦਿਆ ਮੰਦਰ ਸਕੂਲ ’ਚ ਡੈਂਟਲ ਚੈੱਕਅੱਪ ਕੈਂਪ ਦਾ ਸਫਲ ਆਯੋਜਨ
Publish Date: Sat, 02 May 2026 06:26 PM (IST)
Updated Date: Sat, 02 May 2026 06:29 PM (IST)

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਸ੍ਰੀ ਸੁਰਿੰਦਰ ਕੁਮਾਰ ਗੁਪਤਾ ਸਰਵਹਿਤੱਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਸੇਵਾ ਭਾਰਤੀ' ਵੱਲੋਂ ਇੱਕ ਵਿਸ਼ੇਸ਼ ਡੈਂਟਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਦੇ ਦੰਦਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਦੰਦਾਂ ਦੀ ਸਹੀ ਸਫਾਈ ਰੱਖਣ, ਦਿਨ ਵਿੱਚ ਦੋ ਵਾਰ ਬੁਰਸ਼ ਕਰਨ, ਮਿੱਠੀਆਂ ਚੀਜ਼ਾਂ ਦਾ ਸੇਵਨ ਘੱਟ ਕਰਨ ਅਤੇ ਸਮੇਂ-ਸਮੇਂ 'ਤੇ ਦੰਦਾਂ ਦੀ ਜਾਂਚ ਕਰਵਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾਕਟਰਾਂ ਨੇ ਬੱਚਿਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਸੇਵਾ ਭਾਰਤੀ ਦੇ ਪ੍ਰਧਾਨ ਰਾਮ ਪ੍ਰਕਾਸ਼ ਸ਼ਰਮਾ, ਪ੍ਰਦੇਸ਼ ਮੰਤਰੀ ਧਰੁਵ ਠਾਕੁਰ, ਸੀਨੀਅਰ ਮੀਤ ਪ੍ਰਧਾਨ ਕਵਿਤਾ ਯਾਦਵ ਅਤੇ ਸਕੱਤਰ ਮੌਨਿਕਾ ਬਾਂਸਲ ਵਿਸ਼ੇਸ਼ ਤੌਰ 'ਤੇ ਪੁੱਜੇ। ਸਕੂਲ ਪ੍ਰਬੰਧਨ ਵੱਲੋਂ ਸਰਪ੍ਰਸਤ ਰਾਜੇਸ਼ ਯਾਦਵ, ਪ੍ਰਧਾਨ ਰਜਿੰਦਰ ਗਰਗ, ਉਪ ਪ੍ਰਧਾਨ ਅਤੇ ਜ਼ਿਲ੍ਹਾ ਮੰਤਰੀ ਸੁਰਿੰਦਰ ਧਵਨ, ਪ੍ਰਬੰਧਕ ਨਰੋਤਮ ਦਾਸ ਸ਼ਰਮਾ, ਪ੍ਰਿੰਸੀਪਲ ਪੂਰਨ ਚੰਦ, ਵਾਈਸ ਪ੍ਰਿੰਸੀਪਲ ਸਰਿਤਾ ਸਿੰਘ ਤੇ ਮੈਂਬਰ ਡਾ. ਅਜੇ ਛਾਬੜਾ, ਅਸ਼ੋਕ ਕਾਲੜਾ ਤੇ ਰਾਜਕੁਮਾਰ ਹਾਜ਼ਰ ਰਹੇ। ਡਾਕਟਰਾਂ ਦੀ ਟੀਮ ਵਿੱਚ 'ਤਨੇਜਾ ਡੈਂਟਲ ਕਲੀਨਿਕ' ਤੋਂ ਡਾ. ਸਮੀਤਾ ਤਨੇਜਾ, ਡਾ. ਜਤਿਨ ਤਨੇਜਾ, ਡਾ. ਦਿਵਿਆਂਸ਼ ਗੁਪਤਾ ਤੇ ਡਾ. ਗੁਰਪ੍ਰੀਤ ਸਿੰਘ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਬੰਧਕ ਨਰੋਤਮ ਦਾਸ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਦੰਦਾਂ ਦੀ ਸਿਹਤ ਬਾਰੇ ਜਾਗਰੂਕ ਕੀਤਾ। ਅੰਤ ’ਚ ਪ੍ਰਿੰਸੀਪਲ ਸ੍ਰੀ ਪੂਰਨ ਚੰਦ ਅਤੇ ਵਾਈਸ ਪ੍ਰਿੰਸੀਪਲ ਸਰਿਤਾ ਸਿੰਘ ਨੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਸਕੂਲ ਪ੍ਰਬੰਧਨ ਨੇ ਕਿਹਾ ਕਿ ਅਜਿਹੇ ਸਿਹਤ ਕੈਂਪ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਬਹੁਤ ਲਾਭਕਾਰੀ ਸਿੱਧ ਹੁੰਦੇ ਹਨ।