20 ਸਵਾਲ-20 ਇਨਾਮ ਪ੍ਰਸ਼ਨਾਵਲੀ ਦਾ ਦੋ ਵਰਕਾ ਰਿਲੀਜ਼
ਵੈੱਲਫੇਅਰ ਸੇਵਾ ਸੁਸਾਇਟੀ ਵੱਲੋਂ ‘‘20 ਸਵਾਲ-20 ਇਨਾਮ’’ ਪ੍ਰਸ਼ਨਾਵਲੀ ਦਾ ਦੋ ਵਰਕਾ ਰਿਲੀਜ਼
Publish Date: Sun, 26 Apr 2026 04:39 PM (IST)
Updated Date: Mon, 27 Apr 2026 04:05 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਮਾਤਾ ਭਾਗ ਕੌਰ ਜੀ ਦੀ ਪ੍ਰੇਰਨਾ ਸਦਕਾ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ‘‘20 ਸਵਾਲ–20 ਇਨਾਮ’’ ਪ੍ਰਤੀਯੋਗਤਾ ਲਈ ਇਤਿਹਾਸ ਚਾਲੀ ਮੁਕਤੇ ਦਾ ਦੋ ਵਰਕਾ ਰਿਲੀਜ਼ ਕੀਤਾ ਗਿਆ। ਰਿਲੀਜ਼ ਕਰਨ ਦੀ ਰਸਮ ਮਾਤਾ ਭਾਗ ਕੌਰ ਦੀਆਂ ਵਾਰਸਾਂ ਜਿਨ੍ਹਾਂ ਵਿੱਚ ਭੁਪਿੰਦਰ ਕੌਰ, ਜਗਜੀਤ ਕੌਰ, ਪਰਵਿੰਦਰ ਕੌਰ, ਕਰਮਜੀਤ ਕੌਰ , ਬਲਵਿੰਦਰ ਕੌਰ, ਜਸਨੀਤ ਕੌਰ ਅਤੇ ਚੰਦਨਪ੍ਰੀਤ ਕੌਰ ਆਦਿ ਨੇ ਰਿਲੀਜ਼ ਕੀਤਾ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ‘‘20 ਸਵਾਲ-20 ਇਨਾਮ’’ ਦਾ ਲੱਕੀ ਡਰਾਅ 3 ਮਈ ਦਿਨ ਐਤਵਾਰ ਨੂੰ ਸ਼ਾਮ 4-30 ਵਜੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਮੁਹੱਲਾ ਹਰਨਾਮਪੁਰਾ ਵਿਖੇ ਕੱਢਿਆ ਜਾਵੇਗਾ ਤੇ ਜਿਨ੍ਹਾਂ ਦੇ ਡਰਾਅ ਰਾਹੀਂ ਸਾਰੇ ਦੇ ਸਾਰੇ ਸਵਾਲ ਸਹੀ ਪਾਏ ਗਏ ਉਨ੍ਹਾਂ ਨੂੰ ਆਕਰਸ਼ਤ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਇਸ ਵਾਰ ਜੋ ਸਿੱਖ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਦੀ ਲੜਾਈ ਦੌਰਾਨ ਬੇਦਾਵਾ ਦੇ ਕੇ ਆਏ ਸਿੱਖਾਂ ਨੂੰ ਘਰਾਂ ਵਿੱਚ ਫਿਟਕਾਰਾਂ ਪੈਣ ਤੋਂ ਬਾਅਦ ਉਹ ਸਿੱਖ, ਮਾਤਾ ਭਾਗ ਕੌਰ ਦੀ ਪ੍ਰੇਰਨਾ ਨਾਲ ਖਿਦਰਾਣੇ ਦੀ ਲੜਾਈ ਵਿੱਚ ਉਨ੍ਹਾਂ ਨੇ ਸ਼ਹਾਦਤ ਦਿੱਤੀ। ਇਸ ਸੰਬੰਧੀ ਇਹ ਕਿਤਾਬਚਾ ਵੰਡਿਆ ਜਾ ਰਿਹਾ ਹੈੇ। ਕਿਤਾਬਚਾ ਪ੍ਰਾਪਤ ਕਰਨ ਵਾਲੇ ਚਾਹਵਾਨ ਵਿਅਕਤੀ ਨੂੰ ਅਪੀਲ ਹੈ ਕਿ ਉਹ ਉਕਤ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਹੋਰ ਕਿਹਾ ਕਿ 1 ਮਈ ਤੱਕ ਸਵਾਲਾਂ ਦੇ ਜਵਾਬ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣੇ ਚਾਹੀਦੇ ਹਨ।