ਗੋਬਿੰਦ ਗੁਪਤਾ ਨਹੀਂ ਰਹੇ
ਸੀਨੀਅਰ ਪੱਤਰਕਾਰ ਗੋਬਿੰਦ ਗੁਪਤਾ ਦਾ ਦੇਹਾਂਤ
Publish Date: Wed, 29 Apr 2026 05:47 PM (IST)
Updated Date: Wed, 29 Apr 2026 05:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੇ ਗੋਬਿੰਦ ਗੁਪਤਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਅੱਜ ਗਿੱਦੜਬਾਹਾ ਦੇ ਸਮਸ਼ਾਨਘਾਟ ਵਿਖੇ ਸਵ. ਗੋਬਿੰਦ ਗੁਪਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਗੋਬਿੰਦ ਗੁਪਤਾ ਦੇ ਵੱਡੇ ਲੜਕੇ ਸੰਜੇ ਗੁਪਤਾ ਨੇ ਆਪਣੇ ਪਿਤਾ ਦੀ ਚਿਤਾ ਨੂੰ ਮੁਖਅਗਨੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ, ਦੋਸਤਾ-ਮਿਤਰਾਂ ਅਤੇ ਰਿਸ਼ਤੇਦਾਰਾਂ ਨੇ ਸ੍ਰੀ ਗੁਪਤਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੀ ਬੇਵਕਤੀ ਮੌਤ ਤੇ ਗਿੱਦੜਬਾਹਾ ਦੀਆਂ ਸਮੂਹ ਸਮਾਜਸੇਵੀ ਸੰਸੰਥਾਵਾਂ, ਰਾਜਨੀਤਿਕ ਦਲਾਂ, ਵਪਾਰਿਕ ਅਦਾਰਿਆਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਇਲਾਕੇ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਗੁਪਤਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।