ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸਕੂਲ ’ਚ ਸੈਮੀਨਾਰ ਹੋਇਆ
ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸਕੂਲ ਵਿਖੇ ਸੁਚਿਆਰ ਵਿਦਿਆਰਥੀ ਕਿਵੇਂ ਬਣੀਏ ਵਿਸ਼ੇ ਤੇ ਸੈਮੀਨਾਰ
Publish Date: Mon, 10 Nov 2025 04:18 PM (IST)
Updated Date: Tue, 11 Nov 2025 03:59 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਾਦਿਕ ਨੇੜੇ ਨਾਮਵਰ ਵਿਦਿਅਕ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਰੀ ਸਕੂਲ ਝੋਟੀਵਾਲਾ ਵਿਖੇ ਆਤਮ ਪ੍ਰਗਾਸ ਸਮਾਜ ਭਲਾਈ ਸਭਾ ਲੁਧਿਆਣਾ ਵੱਲੋ ਰਵਿੰਦਰ ਸਿੰਘ ਅਤੇ ਅਮਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਵਿਸ਼ੇ ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਸਕੂਲ ਦੇ ਸਮੂਹ ਸਟਾਫ਼ ਨੇ ਭਾਗ ਲਿਆ। ਰਵਿੰਦਰ ਸਿੰਘ ਵੱਲੋ ਸਲਾਈਡ ਰਾਹੀਂ ਬੜੇ ਸਰਲ ਤਰੀਕੇ ਨਾਲ ਅਧਿਆਪਕ ਸਹਿਬਾਨ ਨੂੰ ਵਿਦਿਆਰਥੀਆਂ ਦੀ ਯੋਗ ਤਰੀਕੇ ਨਾਲ ਅਗਵਾਈ ਕਰਨ ਦੇ ਅਨੇਕਾਂ ਗੁਰ ਦੱਸੇ ਗਏ। ਉਹਨਾਂ ਦੱਸਿਆ ਕਿ ਕਿਵੇ ਅਸੀਂ ਵਿਦਿਆਰਥੀਆਂ ਵਿਚ ਚੰਗੇ ਗੁਣ ਵਿਕਸਤ ਕਰ ਸਕਦੇ ਹਾਂ। ਇਕ ਵਿਦਿਆਰਥੀ ਨੂੰ ਆਮ ਤੋਂ ਖ਼ਾਸ ਵਿਦਿਆਰਥੀ ਬਣਾਉਣ ਵਿਚ ਅਧਿਆਪਕ ਕੀ ਕਰ ਸਕਦੇ ਹਨ ਇਹ ਸਭ ਜੁਗਤਾਂ ਸਾਂਝੀਆਂ ਕੀਤੀਆਂ। ਸਮੂਹ ਸਟਾਫ਼ ਵੱਲੋਂ ਪੂਰੇ ਧਿਆਨ ਨਾਲ ਸਭ ਗੱਲਾਂ ਤੇ ਚਰਚਾ ਕੀਤੀ। ਸਮਾਗਮ ਦੌਰਾਨ ਅਮਰ ਸਿੰਘ ਵੱਲੋਂ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ। ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਵੱਲੋ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਇਸ ਸਕੂਲ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਇਸ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਨਾਲ ਨਾਲ ਚੰਗੇ ਨਾਗਰਿਕ ਵੀ ਜਰੂਰ ਬਣਾਇਆ ਜਾਵੇ ਤਾਂ ਜੋ ਅੱਗੇ ਜਾ ਕੇ ਉਹ ਵਧੀਆ ਇਨਸਾਨ ਬਣ ਸਕਣ।