ਐੱਲਡੀਆਰ ਕਾਨਵੈਂਟ ਸਕੂਲ ’ਚ ਕਰਵਾਇਆ ਸੈਮੀਨਾਰ
ਐੱਲਡੀਆਰ ਕੌਨਵੈਂਟ ਸਕੂਲ ’ਚ ਨਵੀਂ ਸਿੱਖਿਆ ਨੀਤੀ ਤਹਿਤ ਸੈਮੀਨਾਰ ਕਰਵਾਇਆ
Publish Date: Sun, 26 Apr 2026 04:23 PM (IST)
Updated Date: Mon, 27 Apr 2026 04:05 AM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਐੱਲਡੀਆਰ ਕੌਨਵੈਂਟ ਸਕੂਲ ’ਚ ਸੀਬੀਐੱਸਈ ਵੱਲੋਂ ਨਵੀਂ ਸਿੱਖਿਆ ਨੀਤੀ ਦੇ ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਕਈ ਸਕੂਲਾਂ ਜਿਵੇਂ ਕਿ ਐੱਲਡੀਆਰ ਕਾਨਵੈਂਟ ਸਕੂਲ, ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ, ਡੇਰਾ ਭਾਈ ਮਸਤਾਨ ਤੇ ਪੰਜਾਬ ਪਬਲਿਕ (ਲੱਖੇਵਾਲੀ) ਸਕੂਲ ਦੇ ਅਧਿਆਪਕਾਂ ਨੇ ਭਾਗ ਲਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਜਵਾਹਰ ਨਵੋਦਿਆ ਵਿਦਿਆਲਿਆ ਤੋਂ ਡਾ. ਸੰਦੀਪ ਪੌਲ ਤੇ ਡੇਰਾ ਭਾਈ ਮਸਤਾਨ ਤੋਂ ਮੁਨੀਸ਼ ਚੋਪੜਾ ਸਨ। ਇਸ ਸੈਮੀਨਾਰ ’ਚ ਸਿੱਖਿਆ ਦੀ ਮਹੱਤਤਾ ਬਾਰੇ ਦੱਸਿਆ ਗਿਆ ਤੇ ਇਸ ਨਾਲ ਸੰਬੰਧਿਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਸਾਰੇ ਹੀ ਅਧਿਆਪਕਾਂ ਨੇ ਇਸ ਸੈਮੀਨਾਰ ’ਚ ਵੱਧ-ਚੜ ਕੇ ਹਿੱਸਾ ਲਿਆ। ਇਸ ਮੌਕੇ ਡਾ. ਸੰਦੀਪ ਤੇ ਮੁਨੀਸ਼ ਚੋਪੜਾ ਨੇ ਸਾਰੇ ਅਧਿਆਪਕਾਂ ਨਾਲ ਸਿੱਖਿਆ ਦੀ ਨਵੀਂ ਨੀਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਚੇਅਰਮੈਨ ਅਜੇ ਅਰੋੜਾ ਤੇ ਪ੍ਰਿੰਸੀਪਲ ਗੁੰਜਨ ਵੀ ਮੌਜੂਦ ਸਨ। ਚੇਅਰਮੈਨ ਤੇ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।