ਲਾਲ ਦੁਆਰਾ ਮੰਦਰ ’ਚ ਸਤਿਸੰਗ ਤੇ ਆਰਤੀ ਕਰਵਾਈ
ਸਥਾਨਕ ਕੋਟਕਪੂਰਾ ਬਾਈਪਾਸਮੋਗਾ ਦੇ ਲਾਲ ਦੁਆਰੇ ਵਿਖੇ ਸੰਕੀਰਤਨ ਦੌਰਾਨ ਭਜਨ ਗਾਉਂਦੇ ਹੋਏ ਤੇ ਦਰਬਾਰ ’ਚ ਹਾਜ਼ਰ ਸੰਗਤਾਂ।
Publish Date: Fri, 20 Feb 2026 04:06 PM (IST)
Updated Date: Sat, 21 Feb 2026 04:01 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਸਥਾਨਕ ਕੋਟਕਪੂਰਾ ਬਾਈਪਾਸ ’ਤੇ ਸਥਿਤ ਲਾਲ ਦੁਆਰਾ ਮੰਦਰ ਵਿਖੇ ਵਿਸ਼ੇਸ਼ ਸਤਿਸੰਗ ਅਤੇ ਆਰਤੀ ਕਰਵਾਈ ਗਈ। ਸ਼੍ਰੀ-ਸ਼੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਬਾਬਾ ਲਾਲ ਜੀ ਅੱਗੇ ਮੱਥਾ ਟੇਕਿਆ ਅਤੇ ਗੁਰੂ ਦੀ ਉਸਤਤਿ ਸੁਣੀ। ਪੰਡਿਤ ਸ਼ਰਵਣ ਕੁਮਾਰ ਦੀ ਅਗਵਾਈ ਹੇਠ ਮੰਦਰ ਦੇ ਚੇਅਰਮੈਨ ਅਤੇ ਸਮਾਜਸੇਵਕ ਰਾਜੇਂਦਰ ਵਧਵਾ, ਵੀਨਾ ਵਧਵਾ, ਕੁਲਦੀਪ ਵਧਵਾ, ਪ੍ਰਿਯੰਕਾ ਵਧਵਾ, ਰਮੇਸ਼ ਵਧਵਾ, ਨੀਤੂ ਕਪੂਰ, ਰਿਸ਼ੀ ਕਪੂਰ ਅਤੇ ਹੋਰਾਂ ਨੇ ਬਾਬਾ ਲਾਲ ਜੀ ਦੇ ਦਰਬਾਰ ਵਿਚ ਦੀਵੇ ਜਗਾਉਣ ਦੀ ਰਸਮ ਨਿਭਾਈ। ਇਸ ਮੌਕੇ ਮਹਿਲਾ ਸਤਿਸੰਗ ਮੰਡਲ ਦੀਆਂ ਮੈਂਬਰਾਂ ਨੇ ਬਾਬਾ ਲਾਲ ਦਿਆਲ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਭਜਨ ਗਾਏ। ਇਸ ਮੌਕੇ ਭਜਨ ਗਾਇਕਾਂ ਨੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ ਨੇ ਸਾਰਿਆਂ ਨੂੰ ਮੰਦਰ ਵਿਚ ਹੋਣ ਵਾਲੇ ਰੋਜ਼ਾਨਾ ਕੀਰਤਨ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਮੂਰਤੀ ਜਲਦੀ ਹੀ ਮੰਦਰ ਦੇ ਮੁੱਖ ਸਤਿਸੰਗ ਹਾਲ ਵਿਚ ਸਥਾਪਿਤ ਕੀਤੀ ਜਾਵੇਗੀ, ਜਿਸ ਲਈ ਅੰਤਿਮ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੀਰਤਨ ਤੋਂ ਬਾਅਦ ਬਾਬਾ ਲਾਲ ਜੀ ਦੀ ਆਰਤੀ ਕੀਤੀ ਗਈ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਾਜਿੰਦਰ ਵਧਵਾ, ਅਸ਼ਵਨੀ ਕੁਮਾਰ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਆਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਿੰਦਰ ਰਾਜਾ, ਰਮੇਸ਼ ਵਧਵਾ, ਰਾਜੀਵ ਉੱਪਲ, ਰਾਜਿੰਦਰ ਕੁਮਾਰ ਨਾਰੰਗ, ਭੁਪਿੰਦਰ ਸਿੰਘ ਬਬਲੂ, ਵਿਜੇ ਕੁਮਾਰ, ਰੌਬਿਨ, ਅਨਿਲ ਕੁਮਾਰ, ਰਾਜਿੰਦਰ ਕੁਮਾਰ ਨਾਰੰਗ ਅਤੇ ਸੇਵਾਦਾਰ ਹਾਜ਼ਰ ਸਨ।