ਸੰਤ ਬਾਬਾ ਗੁਰਮੁਖ ਸਿੰਘ ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
ਸੰਤ ਬਾਬਾ ਗੁਰਮੁਖ ਸਿੰਘ ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
Publish Date: Sat, 11 Apr 2026 05:09 PM (IST)
Updated Date: Sat, 11 Apr 2026 05:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ ਅੱਠਵੀਂ ਜਮਾਤ ਦੇ ਨਤੀਜੇ ’ਚ ਸ਼ਹਿਰ ਦੇ ਮਲੋਟ ਰੋਡ ਨਾਕਾ ਨੰ. 4 ’ਤੇ ਸਥਿਤ ਸੰਤ ਬਾਬਾ ਗੁਰੂ ਗੁਰਮੁੱਖ ਸਿੰਘ ਪਬਲਿਕ ਸਕਲ ਦਾ ਨਤੀਜਾ ਸ਼ਾਨਦਾਰ ਰਿਹਾ। ਮੁੱਖ ਅਧਿਆਪਕ ਨੇ ਦੱਸਿਆ ਕਿ ਐਲਾਨੇ ਗਏ ਨਤੀਜੇ ਅਨੁਸਾਰ ਸ਼ਿਵਮ ਨਾਗਪਾਲ 92.5% ਨੰਬਰ ਪ੍ਰਾਪਤ ਕਰਕੇ ਪਹਿਲਾ, ਅਭੀਜੋਤ ਸਿੰਘ ਨੇ 90% ਨੰਬਰ ਪ੍ਰਾਪਤ ਕਰਕੇ ਦੂਸਰਾ ਅਤੇ ਸਾਹਿਲ ਕੁਮਾਰ ਨੇ 85.33% ਨੰਬਰ. ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਰੀਆ ਨੇ 84.33% ਫੀਸਦੀ ਅਤੇ ਹਰਜੋਤ ਕੌਰ ਨੇ 84% ਨੰਬਰ ਪ੍ਰਾਪਤ ਕੀਤੇ। ਬਾਕੀ ਵਿਦਿਆਰਥੀਆਂ ਨੇ ਵੀ ਚੰਗੇ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਦੇ ਚੇਅਰਮੈਨ ਬਾਬਾ ਜਸਵਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਸੁਖਰਾਜ ਕੌਰ ਪ੍ਰਿੰਸੀਪਲ ਸੁਨੀਤਾ ਵਾਈਸ ਪ੍ਰਿੰਸੀਪਲ ਪਰਵੀਨ ਅਤੇ ਸਾਰੇ ਸਟਾਫ ਵੱਲੋਂ ਹੋਣਹਾਰ ਬੱਚਿਆਂ ਨੂੰ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।