ਸ਼੍ਰੀ ਪੰਚਮੁਖੀ ਮੰਦਰ ਵਿਖੇ ਸੰਕੀਰਤਨ ਕਰਵਾਇਆ
ਮੋਗਾ ਦੇ ਆਰਾ ਰੋਡ 'ਤੇ ਸਥਿਤ ਸ਼੍ਰੀ
Publish Date: Wed, 06 May 2026 03:31 PM (IST)
Updated Date: Thu, 07 May 2026 04:02 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਮੋਗਾ ਦੇ ਆਰਾ ਰੋਡ ਤੇ ਸਥਿਤ ਸ਼੍ਰੀ ਪੰਚਮੁਖੀ ਮੰਦਰ ਵਿਖੇ ਬਾਲਾ ਜੀ ਨੂੰ ਸਮਰਪਿਤ ਇਕ ਸ਼ਾਮ ਸਿਰਲੇਖ ਵਾਲਾ ਇਕ ਸੰਕੀਰਤਨ ਪ੍ਰੋਗਰਾਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਸਮਾਜ ਸੇਵਕ ਸ਼ੁਭਮ ਗੁਪਤਾ ਉਨ੍ਹਾਂ ਦੇ ਪਰਿਵਾਰ ਸਮੇਤ ਅਤੇ ਪੰਡਤ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਹੇਠ ਬਾਲਾਜੀ ਮਹਾਰਾਜ ਨੂੰ ਭੋਗ ਚੜ੍ਹਾਉਣ ਦੀ ਰਸਮ ਨਾਲ ਹੋਈ। ਇਸ ਤੋਂ ਬਾਅਦ ਮੰਦਰ ਕਮੇਟੀ ਨੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਮੰਦਰ ਕਮੇਟੀ ਦੇ ਵਲੰਟੀਅਰ ਮਨੋਜ ਟੰਡਨ ਅਤੇ ਸ਼ਿਵ ਟੰਡਨ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਜੋ ਕਿ ਸੰਕੀਰਤਨ ਲਈ ਇਕੱਠੇ ਹੋਏ ਸਨ। ਸਮਾਗਮ ਦੌਰਾਨ ਸ਼ਰਧਾਲੂ ਗਾਇਕਾਂ ਨੇ ਸਰੋਤਿਆਂ ਦਾ ਮਨ ਮੋਹ ਲਿਆ। ਮੰਦਰ ਦੇ ਮੁੱਖ ਵਲੰਟੀਅਰਾਂ, ਮਨੋਜ ਟੰਡਨ ਅਤੇ ਸ਼ਿਵ ਟੰਡਨ ਨੇ ਘੋਸ਼ਣਾ ਕੀਤੀ ਕਿ ਹਰ ਮੰਗਲਵਾਰ ਨੂੰ ਮੰਦਰ ਵਿਚ ਸੰਕੀਰਤਨ ਅਤੇ ਭੰਡਾਰਾ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਮੌਕੇ ਮਨੋਜ ਟੰਡਨ, ਦੀਪਕ ਕੌੜਾ, ਸ਼ਿਵ ਟੰਡਨ, ਅਮਨ ਮਦਾਨ, ਸੁਸ਼ੀਲ ਮਿੱਢਾ, ਸੌਰਵ ਗੋਇਲ ਅਤੇ ਮੋਹਿਤ ਬਾਂਸਲ ਆਦਿ ਹਾਜ਼ਰ ਸਨ।