ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵੱਲੋਂ ਸੰਜੀਵ ਕੁਮਾਰ ਆਰੇ ਵਾਲੇ ਦਾ ਸਨਮਾਨ
ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ
Publish Date: Sun, 03 May 2026 05:07 PM (IST)
Updated Date: Mon, 04 May 2026 04:08 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵੱਲੋਂ ਨਵੀਨ ਸਿੰਗਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪ੍ਰਸਿੱਧ ਸਮਾਜਸੇਵੀ ਅਤੇ ਵਪਾਰੀ ਸੰਜੀਵ ਕੁਮਾਰ ਆਰੇ ਵਾਲੇ ਦੇ ਐਸੋਸੀਏਸ਼ਨ ਨਾਲ ਜੁੜਨ ‘ਤੇ ਉਨ੍ਹਾਂ ਦਾ ਭਰਪੂਰ ਸਵਾਗਤ ਅਤੇ ਸਨਮਾਨ ਕੀਤਾ ਗਿਆ। ਮੀਟਿੰਗ ਦੌਰਾਨ ਮੌਜੂਦ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਸੰਗਠਨ ਦੇ ਪਰਿਵਾਰ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਜੀਵ ਕੁਮਾਰ ਦੇ ਸ਼ਾਮਲ ਹੋਣ ਨਾਲ ਸੰਗਠਨ ਨੂੰ ਨਵੀਂ ਦਿਸ਼ਾ, ਮਜ਼ਬੂਤੀ ਅਤੇ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਸੰਜੀਵ ਕੁਮਾਰ ਦਾ ਵਿਸ਼ਾਲ ਤਜ਼ੁਰਬਾ ਅਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੀ ਲਗਨ ਸੰਗਠਨ ਦੀਆਂ ਗਤੀਵਿਧੀਆਂ ਨੂੰ ਹੋਰ ਵਿਸਤਾਰ ਦੇਵੇਗੀ। ਇਸ ਮੌਕੇ ਸੰਜੀਵ ਕੁਮਾਰ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਗਠਨ ਵੱਲੋਂ ਦਿੱਤੇ ਸਨਮਾਨ ਨੂੰ ਸਦਾ ਯਾਦ ਰੱਖਣਗੇ ਅਤੇ ਭਵਿੱਖ ਵਿਚ ਸਮਾਜਿਕ, ਧਾਰਮਿਕ ਅਤੇ ਜਨਹਿਤਕ ਕਾਰਜਾਂ ਵਿਚ ਤਨ-ਮਨ-ਧਨ ਨਾਲ ਆਪਣਾ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਰਹਿਣਗੇ। ਮੀਟਿੰਗ ਦੌਰਾਨ ਮੈਂਬਰਾਂ ਨੇ ਖ਼ਾਸ ਤੌਰ ‘ਤੇ ਜ਼ਿਕਰ ਕੀਤਾ ਕਿ ਮਾਂ ਮਹਾਮਾਈ ਜੀ ਦੇ ਜਾਗਰਣ, ਸੇਵਾ ਅਤੇ ਹੋਰ ਜਨਹਿਤਕ ਉਪਰਾਲਿਆਂ ਵਿਚ ਸੰਜੀਵ ਕੁਮਾਰ ਦਾ ਤਜ਼ੁਰਬਾ ਸੰਗਠਨ ਲਈ ਬੇਹੱਦ ਲਾਭਕਾਰੀ ਸਾਬਤ ਹੋਵੇਗਾ। ਇਸ ਮੌਕੇ ਸਭ ਮੈਂਬਰਾਂ ਨੇ ਕਿਹਾ ਕਿ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਲਗਾਤਾਰ ਸਮਾਜ ਸੇਵਾ, ਧਾਰਮਿਕ ਗਤੀਵਿਧੀਆਂ ਅਤੇ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਨਵੇਂ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਇਹ ਸੰਸਥਾ ਦਿਨੋਂ-ਦਿਨ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਦੀ ਜਾ ਰਹੀ ਹੈ। ਇਸ ਮੌਕੇ ਐਸੋਸੀਏਸ਼ਨ ਵੱਲੋਂ ਸੰਜੀਵ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਨਵੀਨ ਸਿੰਗਲਾ, ਸੁਮਿਤ ਪੁਜਾਨਾ, ਰਾਹੁਲ ਵਰਮਾ, ਵਿਕਾਸ ਬਾਂਸਲ, ਸੰਜੀਵ ਸ਼ਰਮਾ, ਰਜਨੀਸ਼ ਸਿੰਗਲਾ, ਨਾਨਕ ਚੋਪੜਾ ਅਤੇ ਵਿਜੇ ਗੋਇਲ ਆਦਿ ਹਾਜ਼ਰ ਸਨ।