ਸਫ਼ਾਈ ਸੇਵਕ ਯੂਨੀਅਨ ਨੇ ਕੀਤਾ ਪੁਤਲਾ ਫੂਕ ਪ੍ਰਦਰਸ਼ਨ
ਸਫ਼ਾਈ ਸੇਵਕ ਯੂਨੀਅਨ ਪੰਜਾਬ
Publish Date: Thu, 21 May 2026 03:45 PM (IST)
Updated Date: Fri, 22 May 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਘਾਪੁਰਾਣਾ: ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਭਰ ਵਿਚ ਹੜਤਾਲ ਜਾਰੀ ਹੈ ਅਤੇ ਇਹ ਹੜਤਾਲ 16ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਨਗਰ ਕੌਂਸਲ ਬਾਘਾਪੁਰਾਣਾ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਸੂਬਾ ਪੱਧਰੀ ਸੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਅਰਥੀ ਫੂਕ ਮੁਜਾਹਰਾ ਕੀਤਾ, ਉਪਰੰਤ ਬਾਘਾਪੁਰਾਣਾ ਦੇ ਮੁੱਖ ਚੌਂਕ ਵਿਚ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ ਅਤੇ ਰਾਹਗੀਰਾਂ ਨੂੰ ਗਰਮੀ ਕਾਰਨ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਦੇ ਪੁਤਲੇ ਨੂੰ ਸਫ਼ਾਈ ਵਾਲੀ ਰੇਹੜ੍ਹੀ ਉੱਪਰ ਰੱਖ ਕੇ ਮੁੱਖ ਬਜ਼ਾਰ ਵਿਚ ਘੁਮਾਇਆ ਗਿਆ ਨਾਲ-ਨਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਅਰਥੀ ਫੂਕ ਮੁਜ਼ਾਹਰੇ ਵਿਚ ਸਫਾਈ ਸੇਵਕ ਯੂਨੀਅਨ ਦਾ ਕਿਰਤੀ ਕਿਸਾਨ ਯੂਨੀਅਨ, ਪੇਂਡੂ ਖੇਤ ਮਜ਼ਦੂਰ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਪੂਰਨ ਸਹਿਯੋਗ ਦਿੱਤਾ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਸਾਡੀਆਂ ਜਾਇਜ਼ ਮੰਗਾਂ ਹਨ ਜਿਸ ਵਿਚ ਕੱਚੇ ਪੱਕੇ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਸਰਕਾਰ ਵੱਲੋਂ ਬਣਾਈ 10 ਸਾਲ ਦੀ ਪੌਲਸੀ ਖ਼ਤਮ ਕਰਕੇ ਤਿੰਨ ਸਾਲ ਬਾਅਦ ਸਾਰੇ ਲਾਭ ਦੇਣਾ, ਸਰਕਾਰ ਵੱਲੋਂ ਆਊਟਸੋਰਸ ਤੋਂ ਲਏ ਗਏ ਮੁਲਾਜ਼ਮ ਆਊਟਸੋਰਸ ਤੋਂ ਇੰਨਸੋਰਸ ਕਰਨਾ, ਕੰਮ ਬਰਾਬਰ ਤਨਖ਼ਾਹ ਬਰਾਬਰ ਕਰਨਾ, ਡੀਸੀ ਰੇਟ ਘੱਟੋ ਘੱਟ ਉਜਰਤ ਤੀਹ ਹਜ਼ਾਰ ਰੁਪਏ ਕਰਨਾ ਕੀਤੀ ਆਦਿ ਸ਼ਾਮਲ ਹਨ। ਮਾਨ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਮੰਗਾਂ ਮੰਨਣ ਤੋਂ ਮੁੱਕਰਦੀ ਆ ਰਹੀ ਹੈ। ਇਸ ਅਰਥੀ ਫੂਕ ਮੁਜ਼ਾਹਰੇ ਅਤੇ ਚੌਂਕ ਵਿਚ ਲਗਾਏ ਧਰਨੇ ਨੂੰ ਸਫ਼ਾਈ ਸੇਵਕ ਯੂਨੀਅਨ ਦੇ ਮਾਤਾਦੀਨ, ਮਨਜੀਤ ਸਿੰਘ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਰੋਡੇ, ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਮੰਗਾ ਸਿੰਘ ਵੈਰੋਕੇ, ਜਗਵਿੰਦਰ ਕੌਰ ਰਾਜੇਆਣਾ ਆਗੂ ਕਿਰਤੀ ਕਿਸਾਨ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਤਾਧਾਰੀ ਧਿਰ ਨੇ ਚੋਣਾਂ ਮੌਕੇ ਮੁਲਾਜ਼ਮਾਂ, ਕਿਸ਼ਾਨਾਂ, ਮਜ਼ਦੂਰਾਂ ਗੱਲ ਕੀ ਹਰ ਵਰਗ ਨਾਲ ਵਾਅਦੇ ਕੀਤੇ, ਪਰ ਹੁਣ ਮੁਨਕਰ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਪੂਰੇ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਖਮਿਆਜ਼ਾ ਭੁਗਤਣ ਨੂੰ ਤਿਆਰ ਰਹੇ। ਇਸ ਮੌਕੇ ਮਾਤਾਦੀਨ, ਮਨਜੀਤ ਸਿੰਘ ਪ੍ਰਧਾਨ, ਸੁੰਦਰ ਪਾਲ ਸੈਕਟਰੀ, ਵਾਈਸ ਪ੍ਰਧਾਨ ਭਾਗਮੱਲ, ਦਲੀਪ ਕੁਮਾਰ, ਰਣਜੀਤ ਸਿੰਘ ਸਲਾਹਕਾਰ, ਨਟਵਰ, ਪੱਪੂ ਸਿੰਘ, ਪ੍ਰਧਾਨ ਰਿੰਕੂ, ਜਨ ਸਕੱਤਰ ਸੱਤ ਪ੍ਰਕਾਸ਼, ਕੈਸ਼ੀਅਰ ਮੰਗਲਦਾਸ, ਪ੍ਰੈੱਸ ਸਕੱਤਰ ਰੱਜਤ, ਰਾਜਨ ਬੱਗਾ, ਲਛਮਣ ਸਿੰਘ ਖੁਸ਼ੀ ਅਤੇ ਕਲੈਰੀਕਲ ਸਟਾਫ਼ ਵੀ ਹਾਜ਼ਰ ਸੀ।