ਸ਼੍ਰੀ ਬਾਲਾ ਜੀ ਦੀ ਚੌਂਕੀ ਯਾਦਗਾਰੀ ਹੋ ਨਿੱਬੜੀ
ਜੈ ਸੀਆ ਰਾਮ ਸੰਘ ਸਾਦਿਕ ਵੱਲੋਂ ਕਰਵਾਈ ਗਈ ਸ਼੍ਰੀ ਬਾਲਾ ਜੀ ਦੀ ਚੌਂਕੀ ਯਾਦਗਾਰੀ ਹੋ ਨਿੱਬੜੀ
Publish Date: Sun, 26 Apr 2026 04:41 PM (IST)
Updated Date: Mon, 27 Apr 2026 04:05 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਜੈ ਸੀਆ ਰਾਮ ਸੰਘ ਸਾਦਿਕ ਵੱਲੋਂ ਹਰ ਸਾਲ ਦੀ ਤਰਾਂ ਸ਼੍ਰੀ ਹਨੂੰਮਾਨ ਜਯੰਤੀ ਨੂੰ ਸਮਰਪਿਤ ਸ਼੍ਰੀ ਬਾਲਾ ਜੀ ਦੀ ਚੌਂਕ ਕਰਵਾਈ ਗਈ।ਪਹਿਲਾਂ ਪੂਜਾ ਅਰਚਨਾ ਕੀਤੀ ਗਈ।ਉਪਰੰਤ ਭਜਨ ਗਾਇਕ ਜੀਤੂ ਸੋਨੀ ਨੇ ਆਪਣੇ ਸੁੰਦਰ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਨੰਨੇ ਕਲਾਕਾਰ ਕਰਨਵੀਰ ਜੌੜਾ ਖਾਟੂ ਜੀ ਦਾ ਲਾਡਲਾ ਨੇ ਵੀ ਆਪਣੀ ਹਾਜਰੀ ਲਗਵਾਈ। ਫਿਰ ਵਾਰੀ ਆਈ ਸ਼ਾਖਸ਼ੀ ਚੋਪੜਾ ਦਿੱਲੀ ਵਾਲਿਆਂ ਦੀ। ਜਿੰਨਾਂ ਨੇ ਆਪਣੇ ਚਰਚਿਤ ਭਜਨਾਂ ਨਾਲ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।ਫੁੱਲਾਂ ਦੀ ਵਰਖਾ ਦੌਰਾਨ ਪੰਡਾਲ ਵਿੱਚ ਜਾ ਕੇ ਸਾਖਸ਼ੀ ਨੇ ਸ਼ਰਧਾਲੂਆਂ ਨੂੰ ਸ਼੍ਰੀ ਬਾਲਾ ਜੀ ਦੇ ਰੰਗ ਵਿੱਚ ਰੰਗ ਦਿੱਤਾ।ਸੰਘ ਵੱਲੋਂ ਆਏ ਮਹਿਮਾਨਾਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਬਕਾ ਵਿਧਾਇਕ, ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰਸਟ ਫਰੀਦਕੋਟ, ਸਰਬਜੀਤ ਸਿੰਘ ਬਰਾੜ ਚੇਅਰਮੈਨ ਬਲਾਕ ਸੰਮਤੀ, ਲਖਵਿੰਦਰ ਸਿੰਘ ਲੱਖਾ ਮਂੈਬਰ ਬਲਾਕ ਸੰਮਤੀ, ਗੌਰਵ ਕੱਕੜ, ਰਿੰਕੂ ਸਮਾਧਾਂਵਾਲੇ, ਪ੍ਰੋਂ ਗੁਰਸੇਵਕ ਸਿੰਘ, ਬਲਤੇਜ ਸਿੰਘ ਮਚਾਕੀ, ਬਲਜਿੰਦਰ ਸਿੰਘ ਧਾਲੀਵਾਲ, ਡਾ.ਦੀਸ਼ਾ ਸਿੰਘ ਸਰਪੰਚ ਸਾਦਿਕ, ਜੈਦੀਪ ਸਿੰਘ ਬਰਾੜ ਸਰਪੰਚ ਘੁੱਦੂਵਾਲਾ, ਪ੍ਰਗਟ ਸਿੰਘ ਸੰਧੂ, ਦੀਪਕ ਕੁਮਾਰ ਸੋਨੂੰ, ਜਥੇਦਾਰ ਚੰਦ ਸਿੰਘ ਡੋਡ ਨੇ ਆਪਣੀ ਭਰਵੀਂ ਹਾਜਰੀ ਲਗਵਾਈ। ਜੈ ਸੀਆ ਰਾਮ ਸੰਘ ਸਾਦਿਕ ਵੱਲੋਂ ਕਰਵਾਈ ਗਈ ਸ਼੍ਰੀ ਬਾਲਾ ਜੀ ਦੀ ਚੌਂਕੀ ਯਾਦਗਾਰੀ ਹੋ ਨਿੱਬੜੀ।ਆਈਆਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ।ਲੰਗਰ ਦੌਰਾਨ ਸੇਵਾ ਕਰਨ ਵਾਲੇ ਪ੍ਰਜਾਪਤ ਯੂਥ ਕਲੱਬ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ, ਨਵੀਨ ਅਰੋੜਾ, ਕਮਲ ਸੋਨੀ, ਕਰਮਚੰਦ ਪੱਪੀ, ਅਨੂਪ ਗੱਖੜ,ਡਾ. ਵਰੁਣ ਅਜ਼ਾਦ, ਗਿੰਨੀ, ਗੁਰਪ੍ਰੀਤ ਵਰਮਾ, ਪ੍ਰਦੀਪ ਗੱਖੜ,ਰਮੇਸ਼ ਕੁਮਾਰ ਸੰਗਮ ਸਟੂਡੀਓ, ਡਾ. ਹਰਨੇਕ ਸਿੰਘ ਭੁੱਲਰ, ਰਾਜਨ ਮੋਂਗਾ, ਕਵਸ਼ ਕਟਾਰੀਆ, ਕ੍ਰਿਸ਼ਨ ਕ੍ਰਿਸ਼, ਸੰਜੀਵ ਚਾਵਲਾ, ਹੈਪੀ ਨਰੂਲਾ, ਤਾਜਪ੍ਰੀਤ ਸੋਨੀ, ਅਮਨ ਬਜਾਜ, ਸੁਰਿੰਦਰ ਛਿੰਦਾ, ਹਰਜਿੰਦਰ ਸਿੰਘ ਚੌਹਾਨ, ਸਨੀ ਅਰੋੜਾ, ਪੰਕਜ਼ ਅਗਰਵਾਲ,ਗੁਰਸੇਵਕ ਸਿੰਘ ਸੰਧੂ ਬੁੱਟਰ, ਸਮੂਹ ਗ੍ਰਾਮ ਪੰਚਾਇਤ ਸਾਦਿਕ, ਹੈਪੀ ਸੇਠੀ, ਕਾਲਾ ਬਜਾਜ, ਰਵੀ ਛਾਬੜਾ, ਵੀ ਹਾਜਰ ਸਨ।