ਦਿਹਾਤੀ ਪੱਤਰਕਾਰ ਯੂਨੀਅਨ ਦਾ ਚੋਣ ਇਜਲਾਸ ਸੰਪੰਨ
ਦਿਹਾਤੀ ਪ੍ਰੈੱਸ ਕਲੱਬ ਦੀ ਵਿਸ਼ੇਸ਼
Publish Date: Fri, 06 Mar 2026 04:18 PM (IST)
Updated Date: Sat, 07 Mar 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਦਿਹਾਤੀ ਪ੍ਰੈੱਸ ਕਲੱਬ ਦੀ ਵਿਸ਼ੇਸ਼ ਮੀਟਿੰਗ ਨਿਹਾਲ ਸਿੰਘ ਵਾਲਾ ਦੇ ਕਾਕਾ ਸਵੀਟ ਹਾਊਸ ਵਿਖੇ ਹੋਈ। ਇਸ ਮੌਕੇ ਪ੍ਰਧਾਨ ਜਗਸੀਰ ਸ਼ਰਮਾ ਨੇ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਦੀ ਯੂਨੀਅਨ ਲਗਾਤਾਰ ਪੱਤਰਕਾਰਾਂ ਦੇ ਮੁੱਦੇ ਚੁੱਕ ਰਹੀ ਹੈ ਅਤੇ 25-30 ਸਾਲਾਂ ਤੋਂ ਸਾਰੇ ਪੱਤਰਕਾਰ ਬਹੁਤ ਹੀ ਏਕੇ ਨਾਲ ਅੱਗੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਦਿਹਾਤੀ ਪੱਤਰਕਾਰ ਯੂਨੀਅਨ ਦੀ ਮਿਸਾਲ ਪੇਸ਼ ਕੀਤੀ ਜਾਂਦੀ ਹੈ ਕਿ ਇਸ ਯੂਨੀਅਨ ਦਾ ਏਕਾ ਇਹ ਯੂਨੀਅਨ ਦਾ ਜਜ਼ਬਾ ਵੱਖਰਾ ਹੈ। ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰਾਂ ਦੀ ਚੋਣ ਵੀ ਕੀਤੀ ਗਈ। ਚੋਣ ਦੌਰਾਨ ਜਗਸੀਰ ਸ਼ਰਮਾ ਮੁੜ ਤੋਂ ਪ੍ਰਧਾਨ ਚੁਣੇ ਗਏ ਅਤੇ ਚਮਕੌਰ ਸਿੰਘ ਲੋਪੋਂ ਸੀਨੀਅਰ ਮੀਤ ਪ੍ਰਧਾਨ, ਗੋਪੀ ਰਾਉਕੇ ਚੇਅਰਮੈਨ, ਰਣਜੀਤ ਕੁਮਾਰ ਬਾਵਾ ਵਾਈਸ ਚੇਅਰਮੈਨ, ਪਲਵਿੰਦਰ ਟਿਵਾਣਾ ਮੀਤ ਪ੍ਰਧਾਨ, ਦਾਰਾ ਭਾਗੀਕੇ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਮੱਲੇਆਣਾ ਮੀਤ ਪ੍ਰਧਾਨ, ਜਗਜੀਤ ਸਿੰਘ ਖਾਈ ਜਨਰਲ ਸਕੱਤਰ, ਸੁਖਦੇਵ ਸਿੰਘ ਖਾਲਸਾ ਸਹਾਇਕ ਜਨਰਲ ਸਕੱਤਰ, ਗੌਰਵ ਗੁਪਤਾ ਖਜਾਨਚੀ, ਜਗਵੀਰ ਆਜ਼ਾਦ ਸਹਾਇਕ ਸਕੱਤਰ, ਰਜਿੰਦਰ ਖੋਟੇ ਦਫ਼ਤਰ ਇੰਚਾਰਜ, ਮਿੰਟੂ ਖੁਰਮੀ ਪ੍ਰੈਸ ਸਕੱਤਰ, ਰਾਜਵਿੰਦਰ ਰੌਤਾ ਸਹਾਇਕ ਪ੍ਰੈਸ ਸਕੱਤਰ, ਸੁਖਮੰਦਰ ਸਿੰਘ ਹਿੰਮਤਪੁਰਾ ਸਹਾਇਕ ਖਜਾਨਚੀ ਤੋਂ ਇਲਾਵਾ ਕਰਮਜੀਤ ਦੌਧਰ, ਪ੍ਰਦੀਪ ਢਿੱਲੋਂ, ਪ੍ਰਕਾਸ਼ ਗਰਗ, ਕੁਲਵੀਰ ਗਾਜੀਆਣਾ, ਹਰਦੀਪ ਧੰਮੀ, ਸੱਤਪਾਲ ਭਾਗੀਕੇ, ਹਰਭਜਨ ਧਾਲੀਵਾਲ, ਲਵਲੀ ਕੁਮਾਰ ਮਾਛੀਕੇ ਸਰਬ ਸੰਮਤੀ ਨਾਲ ਸਲਾਹਕਾਰ ਕਮੇਟੀ ਮੈਂਬਰ ਚੁਣੇ ਗਏ। ਉਪਰੰਤ ਆਗੂਆਂ ਨੇ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਅਤੇ ਪੱਤਰਕਾਰ ਭਾਈਚਾਰੇ ਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦੀ ਲੜਾਈ ਲੜਨ ਲਈ ਪ੍ਰਣ ਲਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਗਸੀਰ ਸ਼ਰਮਾ, ਜਗਜੀਤ ਖਾਈ, ਮਨਪ੍ਰੀਤ ਸਿੰਘ ਮੱਲੇਆਣਾ ਦੇ ਜਨਮ ਦਿਨ ’ਤੇ ਪੱਤਰਕਾਰ ਭਾਈਚਾਰੇ ਵੱਲੋਂ ਕੇਕ ਕੱਟਿਆ ਗਿਆ ਅਤੇ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਕਿ ਹਰ ਇਕ ਪੱਤਰਕਾਰ ਦਾ ਜਨਮ ਦਾ ਦਿਨ ਪੱਤਰਕਾਰ ਭਾਈਚਾਰੇ ਵੱਲੋਂ ਇਸੇ ਤਰ੍ਹਾਂ ਮਨਾਇਆ ਜਾਇਆ ਕਰੇਗਾ।