ਰੱਤਾ ਟਿੱਬਾ ਤੋਂ ਅਬੋਹਰ ਤੱਕ ਸੜਕ ਵੀ ਜਲਦ ਬਣੇਗੀ : ਵਿਧਾਇਕ ਮੁਸਾਫ਼ਿਰ
ਅਫਵਾਹਾਂ ’ਤੇ ਲੱਗਾ ਵਿਰਾਮ, ਰੱਤਾ ਟਿੱਬਾ ਤੋਂ ਅਬੋਹਰ ਤੱਕ ਸੜਕ ਵੀ ਜਲਦ ਬਣੇਗੀ : ਐਮਐਲਏ ਗੋਲਡੀ ਮੁਸਾਫ਼ਿਰ
Publish Date: Tue, 12 May 2026 05:28 PM (IST)
Updated Date: Tue, 12 May 2026 05:30 PM (IST)
ਵਰਿੰਦਰ ਬੱਬੂ, ਪੰਜਾਬੀ ਜਾਗਰਣ, ਲੰਬੀ : ਪਿਛਲੇ ਕੁਝ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਵਾਇਆ ਪੰਨੀਵਾਲਾ ਜਾਣ ਵਾਲੀ ਸੜਕ ਨੂੰ ਲੈ ਕੇ ਇਲਾਕੇ ’ਚ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਸਨ ਕਿ ਇਹ ਸੜਕ ਅੱਗੇ ਨਹੀਂ ਬਣੇਗੀ ਅਤੇ ਕੰਮ ਅਧੂਰਾ ਰਹਿ ਜਾਵੇਗਾ। ਪਰ ਹੁਣ ਇਨ੍ਹਾਂ ਅਫਵਾਹਾਂ ’ਤੇ ਵੱਡਾ ਵਿਰਾਮ ਲੱਗ ਗਿਆ ਹੈ। ਬੱਲੂਆਣਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ( ਗੋਲਡੀ ਮੁਸਾਫ਼ਿਰ) ਨੇ ਸਪੱਸ਼ਟ ਕੀਤਾ ਹੈ ਕਿ ਰੱਤਾ ਟਿੱਬਾ ਤੋਂ ਅਬੋਹਰ ਤੱਕ ਵਾਲਾ ਹਿੱਸਾ ਵੀ ਸਰਕਾਰ ਵੱਲੋਂ ਪਾਸ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਸੜਕ ਦਾ ਨਾਮ ਅਗਲੀ ਲਿਸਟ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਹੱਦ ਤੱਕ ਸੜਕ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਬਾਕੀ ਹਿੱਸਾ ਵੀ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ, ਕਿਉਂਕਿ ਇਲਾਕੇ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਐਮਐਲਏ ਮੁਸਾਫ਼ਿਰ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਨੂੰ ਵਧੀਆ ਸੜਕ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਵਿਕਾਸ ਦੇ ਕੰਮਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।