ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਗਊਸ਼ਾਲਾ ਨੂੰ ਦਵਾਈਆਂ ਭੇਟ
ਰੋਟਰੀ ਕਲੱਬ ਮੋਗਾ ਰਾਇਲ
Publish Date: Sun, 17 May 2026 03:58 PM (IST)
Updated Date: Mon, 18 May 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਐਤਵਾਰ ਸਵੇਰੇ ਸਮਾਜ ਸੇਵਾ ਦੇ ਤਹਿਤ ਬੁੱਕਣਵਾਲਾ ਸਥਿਤ ਮਹੇਸ਼ ਗਊਸ਼ਾਲਾ ਵਿਚ ਗਾਂਵਾਂ ਲਈ ਦਵਾਈਆਂ ਅਤੇ ਤੁੜੀ ਭੇਟ ਕੀਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਸੀਏ ਸੁਭਾਸ਼ ਬਾਂਸਲ ਦੀ ਅਗਵਾਈ ਹੇਠ ਕਲੱਬ ਦੇ ਕਈ ਮੈਂਬਰ ਗਾਊਸ਼ਾਲਾ ਪੁੱਜੇ ਅਤੇ ਮੰਦਰ ਵਿਚ ਮੱਥਾ ਟੇਕ ਕੇ ਗਊ ਸੇਵਾ ਦਾ ਅਸ਼ੀਰਵਾਦ ਲਿਆ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਗਊਸ਼ਾਲਾ ਦੇ ਅਧਿਕਾਰੀ ਮਨੋਜ ਅਰੋੜਾ ਨੂੰ ਗਊਆਂ ਦੇ ਇਲਾਜ ਲਈ ਦਵਾਈਆਂ ਅਤੇ ਪਸ਼ੂਆਂ ਦੇ ਖਾਨ ਲਈ ਤੁੜੀ ਭੇਟ ਕੀਤੀ ਗਈ। ਕਲੱਬ ਪ੍ਰਧਾਨ ਸੀਏ ਸੁਭਾਸ਼ ਬਾਂਸਲ ਅਤੇ ਪ੍ਰੋਜੈਕਟ ਚੇਅਰਮੈਨ ਗਗਨਦੀਪ ਗਰਗ ਨੇ ਕਿਹਾ ਕਿ ਸ਼ਹਿਰ ਵਿਚ ਚੱਲ ਰਹੀਆਂ ਗਾਊਸ਼ਾਲਾਵਾਂ ਕਾਰਨ ਅੱਜ ਸੜਕਾਂ ’ਤੇ ਆਵਾਰਾ ਪਸ਼ੂਆਂ ਦੀ ਗਿਣਤੀ ਵਿਚ ਬਹੁਤ ਕਮੀ ਹੋਈ ਹੈ। ਉਨ੍ਹਾਂ ਕਿਹਾ ਕਿ ਮਨੋਜ ਅਰੋੜਾ ਵਰਗੇ ਸਮਾਜ ਸੇਵੀ ਬਿਨ੍ਹਾਂ ਕਿਸੇ ਸਵਾਰਥ ਦੇ ਗਊ ਮਾਤਾ ਦੀ ਸੇਵਾ ’ਚ ਜੁਟੇ ਹੋਏ ਹਨ, ਜੋ ਕਿ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ’ਚ ਰਹਿ ਰਹੀਆਂ ਗਊਆਂ ਦੀ ਦੇਖਭਾਲ ਅਤੇ ਇਲਾਜ ਲਈ ਸਮਾਜ ਦੇ ਸਹਿਯੋਗ ਦੀ ਲੋੜ ਰਹਿੰਦੀ ਹੈ। ਇਸੇ ਉਦੇਸ਼ ਨਾਲ ਕਲੱਬ ਵੱਲੋਂ ਇਹ ਸੇਵਾ ਭੇਟ ਕੀਤੀ ਗਈ ਹੈ। ਗਗਨਦੀਪ ਗਰਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਸ਼ਰਧਾ ਅਨੁਸਾਰ ਕਿਸੇ ਨਾ ਕਿਸੇ ਗੌਸ਼ਾਲਾ ਵਿੱਚ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਹੈ। ਇਸ ਮੌਕੇਰੋਟੇਰੀਅਨ ਸਕੱਤਰ ਵਨੀਤ ਬਾਂਸਲ, ਕੈਸ਼ੀਅਰ ਪਵਨ ਸਿੰਗਲਾ, ਪ੍ਰੋਜੈਕਟ ਚੇਅਰਮੈਨ ਗਗਨਦੀਪ ਗਰਗ, ਜਗਮੀਤ ਖੁਰਮੀ, ਵਿਭੋਰ ਸੂਦ, ਕਪਿਲ ਦੇਵ, ਸਿਧਾਰਥ ਮਹਾਜਨ, ਪੁਨੀਤ ਗਰਗ, ਪ੍ਰਸ਼ੋਤਮ ਸ਼ਰਮਾ, ਰਵੀ ਸ਼ੰਕਰ, ਰੁਪੇਸ਼ ਮਜੀਠੀਆ, ਅਨੀਸ਼ ਬਾਂਸਲ ਅਤੇ ਸਚਿਨ ਗੋਇਲ ਵੀ ਹਾਜ਼ਰ ਸਨ।