ਸੰਸਦ ਮੈਂਬਰ ਖਾਲਸਾ ਦੇ ਫੰਡ ’ਚੋਂ ਸਕੂਲ ਨੂੰ ਆਰਓ ਤੇ ਫ਼ਰੀਜ਼ਰ ਭੇਟ
ਐਮ.ਪੀ ਸਰਬਜੀਤ ਖਾਲਸਾ ਦੇ ਫੰਡ ਚੋਂ ਸਕੂਲ ਨੂੰ ਆਰ.ਓ ਤੇ ਫ਼ਰੀਜ਼ਰ ਭੇਂਟ
Publish Date: Sun, 10 May 2026 03:57 PM (IST)
Updated Date: Mon, 11 May 2026 04:00 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਰਕਾਰੀ ਪ੍ਰਾਇਮਰੀ ਸਕੂਲ ਭਾਗ ਸਿੰਘ ਵਾਲਾ ਨੂੰ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਵੱਲੋਂ ਇਕ ਆਰ.ਓ ਅਤੇ ਫ਼ਰੀਜ਼ਰ ਭੇਂਟ ਕੀਤਾ ਗਿਆ। ਜਿਸ ਦਾ ਉਦਘਾਟਨ ਦਲੇਰ ਸਿੰਘ ਡੋਡ (ਪੀ.ਏ) ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਅਤੇ ਜ਼ਿਲਾ ਪ੍ਰਧਾਨ ਅਕਾਲੀਦਲ ਵਾਰਿਸ ਪੰਜਾਬ ਫਰੀਦਕੋਟ ਵੱਲੋਂ ਕੀਤਾ ਗਿਆ। ਸਕੂਲ ਸਟਾਫ ਵੱਲੋਂ ਦਲੇਰ ਸਿੰਘ ਡੋਡ ਦਾ ਭਰਵਾਂ ਸਵਾਗਤ ਕੀਤਾ ਗਿਆ। ਰਿਬਨ ਕੱਟ ਕੇ ਡੋਡ ਨੇ ਉਦਘਾਟਨ ਵੀ ਕੀਤਾ। ਇਸ ਸਮੇਂ ਸੰਬੋਧਨ ਕਰਦਿਆਂ ਦਲੇਰ ਸਿੰਘ ਡੋਡ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਵੱਲੋਂ ਆਪਣੇ ਹਲਕੇ ਅੰਦਰ ਅਨੇਕਾਂ ਵਿਕਾਸ ਕਾਰਜਾਂ ਲਈ ਫੰਡ ਦਿੱਤੇ ਜਾ ਰਹੇ ਹਨ। ਸਕੂਲਾਂ ਦੀਆਂ ਬੁਨਿਆਦੀ ਲੋੜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜਗਤਾਰ ਸਿੰਘ ਮਾਨ ਬਲਾਕ ਪ੍ਰਇਮਰੀ ਸਿੱਖਿਆ ਅਫ਼ਸਰ ਬਲਾਕ ਫ਼ਰੀਦਕੋਟ 1 ਨੇ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਦਾ ਧੰਨਵਾਦ ਕਰਦਿਆਂ ਉਹਨਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਜੀ ਭਰਪੂਰ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਉੱਤਮ ਸਕੂਲ ਬਣ ਚੁੱਕੇ ਹਨ ਤੇ ਸਰਕਾਰੀ ਸਕੂਲਾਂ ਦੇ ਬੱਚੇ 100 ਫੀ ਸਦੀ ਤੱਕ ਨੰਬਰ ਲੈ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਸਮੇਂ ਚਰਨਜੀਤ ਸਿੰਘ ਬਰਾੜ ਸਰਪੰਚ, ਗੁਰਮੇਲ ਸਿੰਘ ਮੁੱਖ ਅਧਿਆਪਕ, ਕੁਲਵਿੰਦਰ ਕੌਰ, ਕਰਮਜੀਤ ਕੌਰ,ਪ੍ਰਵੀਨ ਕੁਮਾਰ, ਸੁਖਜੀਤ ਸਿੰਘ ਬਲਾਕ ਸਪੋਰਟਸ ਅਫ਼ਸਰ ਬਲਾਕ ਫ਼ਰੀਦਕੋਟ 1, ਜਸਵਿੰਦਰ ਕੌਰ ਚੇਅਰਮੈਨ ਐਸ.ਐਮ. ਸੀਆਦਿ ਹਾਜ਼ਰ ਸਨ।