12ਵੀਂ ਦੇ ਨਤੀਜੇ ਦੌਰਾਨ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ
12ਵੀਂ ਦੇ ਨਤੀਜੇ ਦੌਰਾਨ ਚੰਗੇ ਅੰਕ ਪ੍ਰਾਪਤ
Publish Date: Fri, 15 May 2026 03:30 PM (IST)
Updated Date: Sat, 16 May 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਸਪੰਜਾਬੀ ਜਾਗਰਣ ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੋਗਾ ’ਚ ਬਾਰ੍ਹਵੀਂ ਕਲਾਸ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਅਤੇ ਵਿਸ਼ਿਆਂ ਅਨੁਸਾਰ 90 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਜਿਵੇਂ ਅੰਗਰੇਜ਼ੀ ’ਚੋਂ ਉਨੱਤੀ ਬੱਚੇ, ਕੈਮਿਸਟਰੀ ਵਿਚੋਂ ਛੇ , ਫਿਜੀਕਲ ਐਜੂਕੇਸ਼ਨ ਵਿਚੋਂ ਚਾਰ , ਹੋਮ ਸਾਇੰਸ ਵਿਚੋਂ ਪੰਜ, ਕਾਮਨ ਆਰਟਸ ਵਿਚੋਂ 14, ਬਿਜਨੈੱਸ ਸਟੱਡੀ ਵਿਚੋਂ ਅੱਠ, ਅਕਾਊਂਟਸ ਵਿਚੋਂ ਅੱਠ , ਇਕਨੋਮਿਕਸ ਵਿਚੋਂ ਅਠਾਰਾਂ, ਫਿਜ਼ੀਕਲ ਐਜੂਕੇਸ਼ਨ ’ਚੋਂ ਚੌਦਾ, ਪੋਲ ਸਾਇੰਸ ਵਿਚੋਂ ਚਾਰ ਆਦਿ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ’ਤੇ ਅਧਿਆਪਕਾਂ ਵੱਲੋਂ ਮਾਪਿਆਂ ਅਤੇ ਬੱਚਿਆਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਰਜਨੀ ਅਰੋੜਾ ਅਤੇ ਮੈਨੇਜਿੰਗ ਕਮੇਟੀ ਦੇ ਮੈਂਬਰ ਡਾ: ਸੰਜੀਵ ਸੂਦ ਵੱਲੋਂ ਉਨ੍ਹਾਂ ਦੇ ਮਾਪਿਆਂ ਸਮੇਤ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟ੍ਰਾਫ਼ੀਆਂ ਅਤੇ ਵਿਸ਼ਾ ਅਨੁਸਾਰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਇਸ ਸਫ਼ਲਤਾ ’ਤੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਸ ਮੌਕੇ ’ਤੇ ਪ੍ਰਿੰਸੀਪਲ ਸ੍ਰੀਮਤੀ ਰਜਨੀ ਅਰੋੜਾ ਨੇ ਇਸ ਸਫ਼ਲਤਾ ਦਾ ਸਾਰਾ ਸਿਹਰਾ ਕੋਆਰਡੀਨੇਟਰਾਂ, ਮਿਹਨਤੀ ਅਧਿਆਪਕਾਂ, ਮਾਪਿਆਂ ਅਤੇ ਮਿਹਨਤੀ ਵਿਦਿਆਰਥੀਆਂ ਨੂੰ ਦਿੱਤਾ, ਜਿਨ੍ਹਾਂ ਨੇ ਕਠਿਨ ਮਿਹਨਤ ਕਰਕੇ ਉੱਚਾਈਆਂ ਨੂੰ ਛੂਹਿਆ ਹੈ ਅਤੇ ਬੱਚਿਆਂ ਨੂੰ ਨੈਤਿਕ ਸਿੱਖਿਆ ਦਿੰਦੇ ਹੋਏ ਭਵਿੱਖ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।