ਆਰਕੇਐੱਸ ਬਾਲ ਵਾਟਿਕਾ ਵਿਖੇ ਪੀਟੀਐੱਮ ਕਰਵਾਈ
ਟਰੱਸਟ ਲਾਲਾ ਰਾਮ ਕ੍ਰਿਸ਼ਨ ਸੂਦ
Publish Date: Wed, 29 Apr 2026 04:23 PM (IST)
Updated Date: Thu, 30 Apr 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਟਰੱਸਟ ਲਾਲਾ ਰਾਮ ਕ੍ਰਿਸ਼ਨ ਸੂਦ ਵੱਲੋਂ ਚਲਾਏ ਜਾ ਰਹੇ ਆਰਕੇਐੱਸ ਬਾਲਵਾਟਿਕਾ ਮਹਿਮੇ ਵਾਲਾ ਮੋਗਾ ਵਿਖੇ ਸਕੂਲ ਵਿਚ ਅੱਜ ਇਕ ਓਰੀਐਂਟੇਸ਼ਨ ਅਤੇ ਪੀਟੀਐੱਮ ਦਾ ਪ੍ਰੋਗਰਾਮ ਰੱਖਿਆ ਗਿਆ। ਇਸ ਫ਼ੰਕਸ਼ਨ ’ਤੇ ਆਰਕੇਐੱਸ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਮੋਗਾ ਦੇ ਪ੍ਰਿੰਸੀਪਲ ਰਜਨੀ ਅਰੋੜਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਅਧਿਆਪਿਕਾ ਅਮਨਦੀਪ ਕੌਰ ਨੇ ਫ਼ੰਕਸ਼ਨ ਦੀ ਬਾਖ਼ੂਬੀ ਮੇਜ਼ਬਾਨੀ ਕੀਤੀ। ਫ਼ੰਕਸ਼ਨ ਦੌਰਾਨ ਅਧਿਆਪਿਕਾ ਬੀਨਾ ਨੇ ਬਹੁਤ ਹੀ ਵਧੀਆ ਅਤੇ ਸਰਲ ਤਰੀਕੇ ਨਾਲ ਮਾਪਿਆਂ ਨੂੰ ਸਕੂਲ ਦੇ ਸਿਸਟਮ ਬਾਰੇ ਜਾਣੂੰ ਕਰਵਾਇਆ, ਜਿਸ ਵਿਚ ਬੱਚਿਆਂ ਦੀ ਸਟਰੈੱਸ ਫ਼ਰੀ ਅਤੇ ਐਕਟੀਵਿਟੀ ਬੈਸਡ ਸਟੱਡੀ ਬਾਰੇ ਦੱਸਿਆ। ਫ਼ੰਕਸ਼ਨ ਵਿਚ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਭੰਗੜਾ ਅਤੇ ਹੋਰ ਡਾਂਸ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਬਾਅਦ ਬਹੁਤ ਸਾਰੀਆਂ ਗਤੀਵਿਧੀਆਂ ਜਿਵੇ ਕਿ ਰਿੰਗ ਗੇਮ, ਬੈਲੂਨ ਗੇਮ ਅਤੇ ਸੇਫ਼ਟੀ ਪਿੰਨ ਗੇਮ ਆਦਿ ਕਰਵਾਈਆਂ ਗਈਆਂ, ਜਿਸ ਵਿਚ ਮਾਪਿਆਂ ਨੇ ਬਹੁਤ ਵੱਧ-ਚੜ੍ਹ ਕੇ ਹਿੱਸਾ ਲਿਆ। ਉਸ ਤੋਂ ਬਾਅਦ ਆਰਕੇਐੱਸ ਬਾਲਵਾਟਿਕਾ ਸਕੂਲ ਦੇ ਪ੍ਰਿੰਸੀਪਲ ਰਾਧਿਕਾ ਸੂਦ ਨੇ ਆਪਣੇ ਵਿਚਾਰਾਂ ਦੇ ਨਾਲ ਮਾਪਿਆਂ ਨੂੰ ਸਕੂਲ ਦੇ ਬਾਰੇ ਅਤੇ ਟਰੱਸਟ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਰਜਨੀ ਅਰੋੜਾ ਨੇ ਆਪਣੇ ਸ਼ਬਦਾਂ ਦੇ ਨਾਲ ਮੌਜੂਦ ਮਾਪਿਆਂ, ਬੱਚਿਆਂ ਅਤੇ ਸਟਾਫ਼ ਦਾ ਹੌਂਸਲਾ ਵਧਾਇਆ। ਉਸ ਤੋਂ ਬਾਅਦ ਮਾਪਿਆਂ ਦੀ ਅਧਿਆਪਕਾਂ ਨਾਲ ਪੀਟੀਐੱਮ ਹੋਈ। ਅਖ਼ੀਰ ਵਿਚ ਅਧਿਆਪਕਾ ਅਮਨਦੀਪ ਕੌਰ ਨੇ ਹੈੱਡ ਬ੍ਰਾਂਚ ਪ੍ਰਿੰਸੀਪਲ ਰਜਨੀ ਅਰੋੜਾ ਅਤੇ ਸਾਰੇ ਮਾਪਿਆਂ ਤੋਂ ਇਲਾਵਾ ਬਾਲਵਾਟਿਕਾ ਦੇ ਪ੍ਰਿੰਸੀਪਲ ਰਾਧਿਕਾ ਸੂਦ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।