ਚੇਤ ਮਹੀਨੇ ਦੀ ਮੱਸਿਆ ਮੌਕੇ ਧਾਰਮਿਕ ਸਮਾਗਮ ਕਰਵਾਇਆ
ਸਥਾਨਕ ਕਸਬੇ ਤੋਂ ਥੋੜੀ ਦੂਰੀ ’ਤੇ ਸਥਿ
Publish Date: Thu, 19 Mar 2026 04:20 PM (IST)
Updated Date: Fri, 20 Mar 2026 04:02 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ, ਕੋਟ ਈਸੇ ਖਾਂ: ਸਥਾਨਕ ਕਸਬੇ ਤੋਂ ਥੋੜੀ ਦੂਰੀ ’ਤੇ ਸਥਿਤ ਪਿੰਡ ਤਲਵੰਡੀ ਨੌ ਬਹਾਰ ਵਿਚ ਚੇਤ ਮਹੀਨੇ ਦੀ ਮੱਸਿਆ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂ ਘਰ ਵਿਚ ਅਖੰਡ ਜਾਪ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਬਾਬਾ ਰਣਬੀਰ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਲੋਕਾਂ ਦੀ ਚੜ੍ਹਦੀ ਕਲਾ ਲਈ ਬੇਨਤੀ ਕੀਤੀ ਗਈ। ਸਮਾਗਮ ਦੌਰਾਨ ਹੈੱਡ ਗ੍ਰੰਥੀ ਗਿਆਨੀ ਬਿਕਰਮਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਘਰ ਨਾਲ ਜੁੜੇ ਰਹਿਣ, ਨਿੱਤਨੇਮ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਵਿਚ ਆਤਮਿਕ ਸ਼ਾਂਤੀ ਅਤੇ ਸਫ਼ਲਤਾ ਲਈ ਗੁਰਬਾਣੀ ਦਾ ਅਮਲ ਬਹੁਤ ਜ਼ਰੂਰੀ ਹੈ। ਇਸ ਧਾਰਮਿਕ ਸਮਾਗਮ ਵਿਚ ਇਲਾਕੇ ਦੀਆਂ ਵੱਖ-ਵੱਖ ਪਿੰਡਾਂ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਗਤਾਂ ਵੱਲੋਂ ਨੌਵੇ ਪਾਤਸ਼ਾਹ ਦੇ ਸ਼ਾਤਮਈ ਸਲੋਕ ਸਰਵਨ ਕੀਤੇ ਗਏ ਅਤੇ ਅਰਦਾਸ ਵਿਚ ਸ਼ਮੂਲੀਅਤ ਕੀਤੀ ਗਈ। ਸਮਾਗਮ ਦੌਰਾਨ ਨੌਜਵਾਨ ਸੇਵਾਦਾਰਾਂ ਵੱਲੋਂ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਨੂੰ ਪੰਗਤ ਵਿਚ ਬਿਠਾ ਕੇ ਲੰਗਰ ਛਕਾਇਆ ਗਿਆ। ਲੰਗਰ ਦੀ ਸੇਵਾ ਬੜੀ ਸੁਚੱਜੀ ਤਰੀਕੇ ਨਾਲ ਨਿਭਾਈ ਗਈ, ਜਿਸ ਨਾਲ ਸਿੱਖ ਧਰਮ ਦੀ ਸੇਵਾ ਅਤੇ ਸਾਂਝੀਵਾਲਤਾ ਦੀ ਪਰੰਪਰਾ ਦਾ ਪ੍ਰਗਟਾਵਾ ਹੋਇਆ। ਇਸ ਮੌਕੇ ਸੇਵਾਦਾਰਾਂ ਵਿਚ ਭਾਈ ਗੁਰਸਾਬ ਸਿੰਘ ਸੰਧੂ, ਰਣਬੀਰ ਸਿੰਘ ਖਾਰਾ, ਜਗੀਰ ਸਿੰਘ ਕਮਾਸ, ਗੁਰਮੇਹਰ ਸਿੰਘ, ਸੂਬਾ ਸਿੱਧੂ, ਸੁਖਦੇਵ ਸਿੰਘ, ਪਵਨ ਸ਼ਰਮਾ, ਬੋਹੜ ਸਿੰਘ, ਜਸਪਾਲ ਸਿੰਘ ਖਾਈ ਵਾਲੇ, ਭਾਉ ਨਿਸ਼ਾਨ ਸਿੰਘ ,ਹਰਪਾਲ ਸਿੰਘ, ਸਾਬਕਾ ਮੈਂਬਰ ਬਲਦੇਵ ਸਿੰਘ ਅਤੇ ਜਸਵਿੰਦਰ ਫੌਜੀ ਆਦਿ ਹਾਜ਼ਰ ਸਨ।