ਇੱਛਾਪੂਰਨ ਸ੍ਰੀ ਰਾਮ ਮੰਦਰ ਰੂਪ ਨਗਰ ਵਿਖੇ ਧਾਰਮਿਕ ਸਮਾਗਮ ਕਰਵਾਇਆ
ਇੱਛਾਪੂਰਨ ਸ੍ਰੀ ਰਾਮ ਮੰਦਰ ਰੂਪ ਨਗਰ ਵਿਖੇ ਧਾਰਮਿਕ ਸਮਾਰੋਹ ਆਯੋਜਿਤ
Publish Date: Fri, 27 Mar 2026 04:25 PM (IST)
Updated Date: Fri, 27 Mar 2026 04:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਇੱਛਾਪੂਰਨ ਸ੍ਰੀ ਰਾਮ ਮੰਦਰ ਰੂਪ ਨਗਰ ਵਿਖੇ ਅੱਜ ਰਾਮ ਨਵਮੀ ਮੌਕੇ ਧਾਰਮਿਕ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਡਾ. ਅਨਿਲ ਗਰਗ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਅਤੇ ਇਲਾਕੇ ਦੀ ਚੜ੍ਹਦੀ ਕਲਾ ਅਤੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ। ਰਾਮ ਨੌਮੀ ਦੇ ਸੰਬੰਧ ’ਚ ਮੰਦਰ ਵਿਖੇ ਮਹਿਲਾ ਮੰਡਲ ਵੱਲੋਂ ਵਿਸ਼ੇਸ਼ ਸਤਸੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੰਜਕ ਪੂਜਨ ਕੀਤਾ ਗਿਆ ਅਤੇ ਉਪਰੰਤ ਸ਼ਰਧਾਲੂਆ ’ਚ ਮਾਤਾ ਰਾਣੀ ਦਾ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਪ੍ਰਧਾਨ ਡਾ. ਅਨਿਲ ਗਰਗ ਤੋਂ ਇਲਾਵਾ ਹਰਦੇਵ ਸਿੰਘ ਗਰਗ, ਵਿਸ਼ਨੂੰ ਵਤਰਾਣਾ, ਦਰਸ਼ਨ ਅਗਰਵਾਲ, ਦੇਵੀ ਦਿਆਲ ਮਿੱਤਲ, ਮਹਿੰਦਰ ਰਾਠੌੜ, ਰਮੇਸ਼ ਸਿੰਗਲਾ ਅਤੇ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸ਼ੁਸ਼ੀਲ ਸ਼ਰਮਾਂ ਅਤੇ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।