ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਰੋਹ ਕਰਵਾਇਆ
ਬੀਤੀ ਰਾਤ ਅਗਰਵਾਲ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਬਾਬਾ ਜੀ ਦਾ ਧਾਰਮਿਕ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ ਬਾਬਾ ਬੋਹੜ ਸਿੰਘ ਵੱਲੋਂ ਦੀਵਾਨ ਵੀ ਸਜਾਏ ਗਏ ਅਤੇ ਭਜਨ ਗਾਇਕ ਫੌਜੀ ਭੰਗਚੜੀ ਐਂਡ ਪਾਰਟੀ ਵੱਲੋਂ ਬਾਬਾ ਦੀ ਭਜਨ ਬੰਦਗੀ ਕੀਤੀ ਗਈ।
Publish Date: Sat, 08 Apr 2023 03:01 AM (IST)
Updated Date: Sat, 08 Apr 2023 03:01 AM (IST)
ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ
ਬੀਤੀ ਰਾਤ ਅਗਰਵਾਲ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਬਾਬਾ ਜੀ ਦਾ ਧਾਰਮਿਕ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ ਬਾਬਾ ਬੋਹੜ ਸਿੰਘ ਵੱਲੋਂ ਦੀਵਾਨ ਵੀ ਸਜਾਏ ਗਏ ਅਤੇ ਭਜਨ ਗਾਇਕ ਫੌਜੀ ਭੰਗਚੜੀ ਐਂਡ ਪਾਰਟੀ ਵੱਲੋਂ ਬਾਬਾ ਦੀ ਭਜਨ ਬੰਦਗੀ ਕੀਤੀ ਗਈ। ਇਸ ਮੌਕੇ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ ਪਿਆਰੇ ਲਾਲ ਮਿੱਤਲ ਨੇ ਦੱਸਿਆ ਕਿ ਪੀਰ ਬਾਬਾ ਮੀਰਾਂ ਜੀ ਦੀ ਦਰਗਾਹ ਤੇ ਹਰ ਮਹੀਨੇ ਦੀ ਤਰਾਂ੍ਹ ਇਸ ਵਾਰ ਵੀ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਸਮਾਰੋਹ ਦੌਰਾਨ ਬਾਬਾ ਜੀ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ, ਜਦੋਂਕਿ ਇਸ ਦੌਰਾਨ ਪਾਣੀ ਸੇਵਾ ਸ਼ਿਵ ਆਰਓ ਵੱਲੋਂ ਮੁਫ਼ਤ ਨਿਭਾਈ ਗਈ। ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਰੋਹ ਵਿਚ ਰਾਮ ਗੋਪਾਲ ਬਾਂਸਲ, ਸੁਰੇਸ਼ ਕੁਮਾਰ ਅਗਰਵਾਲ, ਅਮਿਤ ਬਾਂਸਲ ਜੇਪੀ, ਵਿਕਾਸ ਬਾਂਸਲ ਵਿੱਕੀ, ਓਮ ਪ੍ਰਕਾਸ਼ ਕਾਕਾ, ਰੋਹਿਤ ਬਾਂਸਲ ਰੋਮੀ, ਸੰਜੀਵ ਬਾਂਸਲ ਸੋਨੀ, ਐੱਮਪੀ ਗੋਇਲ, ਸੁਮਿਤ ਬਾਂਸਲ, ਰਿੰਕੂ ਬਾਂਸਲ, ਮਹਿੰਦਰਪਾਲ ਗਰਗ, ਗੌਰਵ ਬਾਂਸਲ, ਡਾ. ਅਨਿਲ ਗਰਗ, ਿਛੰਦੀ ਚੋਟੀਆਂਵਾਲਾ, ਰਾਜਿੰਦਰ ਗਰੋਵਰ, ਬਲਦੇਵ ਸ਼ਾਹ, ਸੁਰਜੀਤ ਰਾਹੀ, ਰਾਜਿੰਦਰ ਗੋਰਖਾ ਅਤੇ ਪੀਰਖਾਨਾ ਦੇ ਸੇਵਾਦਾਰ ਬਾਬਾ ਦਲਜੀਤ ਤੇ ਅਰਵਿੰਦ ਕੁਮਾਰ ਆਦਿ ਵੀ ਮੌਜੂਦ ਸਨ।