ਬਾਬਾ ਕੱਸੀ ਵਾਲਾ ਦਾ ਧਾਰਮਿਕ ਤੇ ਸਭਿਆਚਾਰਕ ਮੇਲਾ ਕਰਵਾਇਆ
ਬਾਬਾ ਕੱਸੀ ਵਾਲਾ ਦਾ ਧਾਰਮਿਕ ਤੇ ਸਭਿਆਚਾਰਕ ਮੇਲਾ ਕਰਵਾਇਆ
Publish Date: Tue, 19 May 2026 04:07 PM (IST)
Updated Date: Tue, 19 May 2026 04:09 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪਿੰਡ ਫਕਰਸਰ ਵਿਖੇ ਬਾਬਾ ਕੱਸੀ ਵਾਲੇ ਦਾ ਤੀਸਰਾ ਸਲਾਨਾ ਮੇਲਾ ਬੜੀ ਸ਼ਾਨੋ ਸ਼ੌਕਤ ਤੇ ਧੂਮ ਧਾਮ ਨਾਲ ਮਨਾਇਆ ਗਿਆ। ਇਲਾਕੇ ਦੀਆਂ ਦੂਰੋਂ ਦੂਰੋਂ ਆਈਆਂ ਸੰਗਤਾਂ ਨੇ ਬਾਬਾ ਜੀ ਦੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀ ਪਿੰਡ ਫਕਰਸਰ ਦੇ ਸਹਿਯੋਗ ਨਾਲ ਇਕ ਸੱਭਿਆਚਾਰਕ ਮੇਲਾ ਵੀ ਕਰਵਾਇਆ ਗਿਆ। ਇਸ ਸੱਭਿਆਚਾਰਕ ਮੇਲੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਹਰਿੰਦਰ ਸੰਧੂ ਤੇ ਉਹਨਾਂ ਦੀ ਟੀਮ ਵੱਲੋਂ ਸੱਭਿਆਚਾਰਕ ਗੀਤਾਂ ਨਾਲ ਸਰੋਤਿਆਂ ਨੂੰ ਝੂਮਨ ਲਾ ਦਿੱਤਾ। ਉਨਾਂ ਤੋਂ ਪਹਿਲਾਂ ਗਾਇਕ ਗੁਰਵੀਰ ਸਿੱਧੂ ਨੇ ਵੀ ਸੱਭਿਆਚਾਰਕ ਗੀਤ ਪੇਸ਼ ਕੀਤੇ। ਇਸ ਮੌਕੇ ਮੁੱਖ ਪ੍ਰਬੰਧਕ ਜਸਵਿੰਦਰ ਸਿੰਘ ਜੱਸਾ, ਪ੍ਰਧਾਨ ਇਕਬਾਲ ਸਿੰਘ, ਅਜੀਤ ਦੇ ਕੈਨੇਡਾ ਐਨਆਰਆਈ ਰਿਪੋਰਟਰ ਦਰਸ਼ਨ ਸਿੰਘ ਜਟਾਣਾ, ਮਹਿੰਦਰਪਾਲ ਸਿੰਘ ਡੀਐਸਪੀ ਸੀਬੀਆਈ, ਮਨਪ੍ਰੀਤ ਸਿੰਘ ਢਿੱਲੋਂ ਮਨੀ ਸਰਪੰਚ ਫਕਰਸਰ, ਗਾਇਕ ਸੇਗਾ ਵਾਰਸ, ਮਲਕੀਤ ਸਿੰਘ ਖਾਲਸਾ, ਅਭੀਜੀਤ ਸਿੰਘ, ਲੱਖੀ ਬਰਾੜ, ਰਵਿੰਦਰ ਸਿੰਘ ਢਿੱਲੋਂ, ਕਾਕੂ ਬਰਾੜ, ਤਰਸੇਮ ਸਿੰਘ, ਬਲਵੀਰ ਸਿੰਘ ਭੁੱਲਰ,ਜੱਗਾ ਸਿੰਘ, ਗਾਇਕ ਰਾਜੂ ਕਿੰਗਰਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਰੋਤੇ ਦਰਸ਼ਕ ਮਰਦ, ਔਰਤਾਂ ਮੌਜੂਦ ਸਨ।