ਅਣ-ਅਧਿਕਾਰਤ ਉਸਾਰੀ ਨੂੰ ਕੀਤਾ ਸੀਲ
ਰੈਗੂਲੇਟਰੀ ਵਿੰਗ ਟੀਮ ਵੱਲੋਂ ਚੱਲ ਰਹੀ ਅਣ-ਅਧਿਕਾਰਤ ਉਸਾਰੀ ਨੂੰ ਕੀਤਾ ਸੀਲ
Publish Date: Mon, 04 May 2026 04:51 PM (IST)
Updated Date: Mon, 04 May 2026 04:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਜ਼ਿਲ੍ਹੇ ’ਚ ਮਿਉਂਸੀਪਲ ਹਦੂਦ ਤੋਂ ਬਾਹਰ ਹੋ ਰਹੀਆਂ ਨਜਾਇਜ਼ ਉਸਾਰੀਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਡੈਵੀ ਗੋਇਲ ਆਈਏਐੱਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਟਾਊਨ ਪਲੈਨਰ, ਚਰਨ ਸਿੰਘ ਦੀ ਅਗਵਾਈ ਹੇਠ ਮਲੋਟ-ਅਬੋਹਰ ਨੈਸ਼ਨਲ ਹਾਈਵੇਅ ਉੱਤੇ ਪਿੰਡ ਕੱਟਿਆਂਵਾਲੀ, ਤਹਿਸੀਲ ਮਲੋਟ ਵਿੱਚ ਐੱਚਪੀਐੱਲ ਪੈਟਰੋਲ ਪੰਪ ਦੇ ਨੇੜੇ ਚੱਲ ਰਹੀ ਅਣ-ਅਧਿਕਾਰਤ ਉਸਾਰੀ ਨੂੰ ਰੈਗੂਲੇਟਰੀ ਵਿੰਗ ਟੀਮ ਏਟੀਪੀ ਸਾਹਿਲ ਕੁਮਾਰ ਅਤੇ ਜੇਈ ਬੂਟਾ ਸਿੰਘ ਵੱਲੋਂ ਪੁਲਿਸ ਫੋਰਸ ਸਦਰ ਥਾਣਾ ਕਬਰਵਾਲਾ ਦੀ ਮਦਦ ਨਾਲ ਸੀਲ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਭਵਿੱਖ ’ਚ ਇਹ ਕਾਰਵਾਈ ਜਾਰੀ ਰਹੇਗੀ, ਇਸ ਲਈ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਜਾਂ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਮੁੱਖ ਮਾਰਗਾਂ ਨੈਸ਼ਨਲ ਹਾਈਵੇਅ/ਸਟੇਟ ਹਾਈਵੇਅ ਉੱਤੇ ਕੋਈ ਵੀ ਕਮਰਸ਼ੀਅਲ ਉਸਾਰੀਂ ਬਿਨ੍ਹਾਂ ਵਿਭਾਗੀ ਪ੍ਰਵਾਨਗੀ ਤੋਂ ਨਾ ਕੀਤੀ ਜਾਵੇ।