ਬਾਸਕਿਟਬਾਲ ਟੂਰਨਾਮੈਂਟ ’ਚ ਆਰਸੀਐੱਫ ਦੀ ਟੀਮ ਜੇਤੂ
3 ਆਨ 3 ਬਾਸਕਿਟਬਾਲ ਟੂਰਨਾਮੈਂਟ ਦੌਰਾਨ ਅੰਡਰ-14 ਸਾਲ ’ਚ ਆਰਸੀਐੱਫ ਦੀ ਟੀਮ ਜੇਤੂ
Publish Date: Sun, 26 Apr 2026 04:08 PM (IST)
Updated Date: Mon, 27 Apr 2026 04:04 AM (IST)
ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ,
ਗਿੱਦੜਬਾਹਾ : ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਵੱਲੋਂ ਗਿੱਦੜਬਾਹਾ ਦੇ ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਵਿਖੇ 2 ਦਿਨਾਂ 3 ਆਨ 3 ਬਾਸਕਿਟਬਾਲ ਟੂਰਨਾਮੈਂਟ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਦੇ ਪਹਿਲੇ ਦਿਨ ਲੜਕਿਆਂ ਦੇ ਅੰਡਰ-14 ਤੇ ਅੰਡਰ-17 ਸਾਲ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਬਾਸਕਿਟਬਾਲ ਕੋਚ ਏਐੱਸਆਈ ਜਗਸੀਰ ਪੁਰੀ ਨੇ ਦੱਸਿਆ ਕਿ ਉਕਤ ਵਰਗ ’ਚ ਕੁੱਲ 14 ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਅੰਡਰ-14 ਸਾਲ ਉਮਰ ਵਰਗ ’ਚ ਸੈਮੀਫਾਈਨਲ ਮੁਕਾਬਲੇ ਆਰਸੀਐੱਫ ਤੇ ਕੈਨੇਡੀਅਨ ਰਾਈਡਰ ਤੇ ਬਠਿੰਡਾ ਹੂਪਰ ਤੇ ਐੱਸਐੱਚਸੀ ਮਲੋਟ ਦਰਮਿਆਨ ਖੇਡੇ ਗਏ ਜਿਸ ਦੌਰਾਨ ਆਰਸੀਐੱਫ ਤੇ ਐੱਸਐੱਚਸੀ ਮਲੋਟ ਦੀਆਂ ਟੀਮਾਂ ਫਾਈਨਲ ’ਚ ਪੁੱਜੀਆਂ। ਫਾਈਨਲ ਮੁਕਾਬਲੇ ’ਚ ਆਰਸੀਐੱਫ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੰਡਰ-17 ਦੇ ਸੈਮੀਫਾਈਨ ਮੁਕਾਬਲੇ ਮੋਹਾਲੀ 65 ਤੇ ਬਠਿੰਡਾ-ਏ ਅਤੇ ਮਾਲਵਾ ਸਕੂਲ ਤੇ ਡੀਬੀਏ ਮਲੋਟ ਦੀਆਂ ਟੀਮਾਂ ਦਰਮਿਆਨ ਖੇਡੇ ਗਏ, ਜਿਸ ’ਚ ਮੋਹਾਲੀ 65 ਤੇ ਡੀਬੀਏ ਮਲੋਟ ਦੀਆਂ ਟੀਮਾਂ ਨੇ ਫਾਈਨਲ ’ਚ ਜਗ੍ਹਾ ਬਣਾਈ। ਉਨ੍ਹਾਂ ਦਸਿਆ ਕਿ ਉਕਤ ਟੀਮਾਂ ਦੇ ਫਾਈਨ ਮੁਕਾਬਲੇ ਐਤਵਾਰ ਸ਼ਾਮ ਨੂੰ ਖੇਡੇ ਜਾਣਗੇ ਜਦਕਿ ਲੜਕੇ ਤੇ ਲੜਕੀਆਂ ਦੇ ਅੰਡਰ-19 ਤੇ ਸੀਨੀਅਰ ਵਰਗ ਦੇ ਮੁਕਾਬਲੇ ਵੀ ਐਤਵਾਰ ਦੇਰ ਸ਼ਾਮ ਤੱਕ ਖੇਡੇ ਜਾਣਗੇ। ਟੂਰਨਾਮੈਂਟ ਦੇ ਪਹਿਲੇ ਦਿਨ ਅੰਤਰਰਾਸ਼ਟੀ ਐਥਲੀਟ ਤੇ ਡੀਐੱਸਪੀ (ਐੱਚ) ਜੋਰਾ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬਾਸਕਿਟਬਾਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਲਗਨਪ੍ਰੀਤ ਸਿੰਘ ਲਾਲੀ ਮਾਨ, ਸੀਨੀਅਰ ਮੀਤ ਪ੍ਰਧਾਨ ਟਰੱਕ ਯੂਨੀਅਨ ਦੇ ਪ੍ਰਧਾਨ ਕਿਰਨਪਾਲ ਸਿੰਘ ਮਾਨ ਦੌਲਾ, ਸਕੱਤਰ ਡਾ. ਜਸਕਰਨ ਸਿੰਘ ਭੁੱਲਰ ਤੇ ਕੈਸ਼ੀਅਰ ਮਿੰਟੂ ਵਾਲੀਆ ਤੋਂ ਇਲਾਵਾ ਸੀਆਈਡੀ ਵਿਭਾਗ ਦੇ ਏਐੱਸਆਈ ਲਖਵੀਰ ਸਿੰਘ ਲੱਖਾ, ਯੋਗਾ ਕੋਚ ਮੈਡਮ ਮਧੂ ਪੁਰੀ ਮੌਜੂਦ ਸਨ।