ਨਿਸ਼ਕਾਮ ਸੇਵਾ ਆਸ਼ਰਮ ’ਚ ਰਾਸ਼ਨ ਵੰਡ ਸਮਾਗਮ ਸੰਪੰਨ
ਨਿਸ਼ਕਾਮ ਸੇਵਾ ਆਸ਼ਰਮ ਵੱਲੋਂ ਦੁੱਖ ਭੰਜਨ
Publish Date: Mon, 04 May 2026 04:21 PM (IST)
Updated Date: Tue, 05 May 2026 04:03 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਨਿਸ਼ਕਾਮ ਸੇਵਾ ਆਸ਼ਰਮ ਵੱਲੋਂ ਦੁੱਖ ਭੰਜਨ ਆਨੰਦ ਧਾਮ ਸਥਿਤ ਆਸ਼ਰਮ ਪ੍ਰੰਗਣ ’ਚ ਇਕ ਵਿਸ਼ਾਲ ਰਾਸ਼ਨ ਵੰਡ ਸਮਾਗਮ ਦਾ ਕਰਵਾਇਆ ਗਿਆ। ਇਸ ਦੌਰਾਨ 151 ਗਰੀਬ ਅਤੇ ਲੋੜਵੰਦ ਮਹਿਲਾਵਾਂ ਨੂੰ ਰਾਸ਼ਨ ਸਮੱਗਰੀ ਵੰਡ ਕੇ ਸਮਾਜ ਸੇਵਾ ਦੀ ਪ੍ਰੇਰਣਾਦਾਇਕ ਉਦਾਹਰਨ ਪੇਸ਼ ਕੀਤੀ ਗਈ। ਇਹ ਸਾਰਾ ਸੇਵਾ ਕਾਰਜ ਗੁਰੂ ਮਾਂ ਸ਼੍ਰੁਤੀ ਦੇ ਆਸ਼ੀਰਵਾਦ ਅਤੇ ਮਾਰਗਦਰਸ਼ਨ ਹੇਠ ਸੰਪੰਨ ਹੋਇਆ। ਸਮਾਗਮ ਦੌਰਾਨ ਮਹਿਲਾਵਾਂ ਨੂੰ ਸਨਮਾਨ ਨਾਲ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸਮਾਜ ਸੇਵੀ ਅਤੇ ਉਦਯੋਗਪਤੀ ਨਵੀਨ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸੇਵਾ ਕਾਰਜਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਆਰਥਿਕ ਸਹਿਯੋਗ ਭੇਟ ਕੀਤਾ। ਆਸ਼ਰਮ ਪ੍ਰਬੰਧਕਾਂ ਅਤੇ ਹਾਜ਼ਰ ਸੰਗਤ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਮੋਗਾ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਯੂਨਿਟ 128 ਦੇ ਮੈਂਬਰਾਂ ਨੇ ਵੀ ਸਮਾਗਮ ਵਿਚ ਹਾਜ਼ਰੀ ਭਰਦੇ ਹੋਏ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਹਾਜ਼ਰ ਮੈਂਬਰਾਂ ਵਿਚ ਸੰਜੀਵ ਸ਼ਰਮਾ, ਵਿਕਾਸ ਬਾਂਸਲ, ਵਿਜੇ ਗੋਇਲ, ਰਾਹੁਲ ਵਰਮਾ, ਸੁਮਿਤ ਪੁਜਾਣਾ, ਰਜਨੀਸ਼ ਸਿੰਗਲਾ ਅਤੇ ਨਾਨਕ ਚੋਪੜਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਰਹੇ। ਇਸ ਮੌਕੇ ਨਵੀਨ ਸਿੰਗਲਾ ਨੇ ਕਿਹਾ ਕਿ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਮਾਂ ਸ਼੍ਰਤੀ ਦੀ ਰਹਿਨੁਮਾਈ ਹੇਠ ਨਿਸ਼ਕਾਮ ਸੇਵਾ ਆਸ਼ਰਮ ਲਗਾਤਾਰ ਗਰੀਬ ਅਤੇ ਜ਼ਰੂਰਤਮੰਦ ਵਰਗ ਦੀ ਭਲਾਈ ਲਈ ਵੱਖ-ਵੱਖ ਸੇਵਾ ਪ੍ਰਯਾਸ ਕਰ ਰਿਹਾ ਹੈ। ਇਹ ਰਾਸ਼ਨ ਵੰਡ ਸਮਾਗਮ ਵੀ ਉਸੀ ਲੜੀ ਦਾ ਇਕ ਮਹੱਤਵਪੂਰਨ ਹਿੱਸਾ ਸੀ, ਜਿਸ ਰਾਹੀਂ ਮਹਿਲਾਵਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਪ੍ਰਦਾਨ ਕੀਤੀਆਂ ਗਈਆਂ। ਇਸ ਸੇਵਾ ਕਾਰਜ ਨੂੰ ਸਫ਼ਲ ਬਣਾਉਣ ਵਿਚ ਵਿਜੇ ਨਿਸ਼ਕਾਮ, ਡਾ. ਦੀਪਕ ਕੋਚਰ ਅਤੇ ਨਿਸ਼ਕਾਮ ਸੇਵਾ ਆਸ਼ਰਮ ਦੇ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।