ਬਿਰਧ ਆਸ਼ਰਮ ਦੇ ਬਜ਼ੁਰਗਾਂ ਲਈ ਭੇਜਿਆ ਰਾਸ਼ਨ ਤੇ ਖਾਣ-ਪੀਣ ਦਾ ਸਾਮਾਨ
ਬਿਰਧ ਆਸ਼ਰਮ ਦੇ ਬਜ਼ੁਰਗਾਂ ਲਈ ਭੇਜਿਆ ਰਾਸ਼ਨ ਤੇ ਖਾਣ ਪੀਣ ਦਾ ਸਮਾਨ
Publish Date: Mon, 27 Apr 2026 03:53 PM (IST)
Updated Date: Mon, 27 Apr 2026 03:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ‘ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ’ ਵੱਲੋਂ ਵਲੰਟੀਅਰ ਕਰਨਵੀਰ ਸਿੰਘ ਉਦੇਕਰਨ ਦੀ ਮਦਦ ਨਾਲ ਆਸਰਾ ਬਿਰਧ ਆਸ਼ਰਮ ਮੌੜ ਮੰਡੀ ਵਿਖੇ ਬਜ਼ੁਰਗਾਂ ਲਈ ਰਾਸ਼ਨ ਅਤੇ ਖਾਣ-ਪੀਣ ਦਾ ਸਾਮਾਨ ਭੇਜਿਆ ਗਿਆ। ਸੰਸਥਾ ਤੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵਲੰਟੀਅਰ ਕਰਨਵੀਰ ਸਿੰਘ ਲੰਬੇ ਸਮੇਂ ਤੋਂ ਸੰਸਥਾ ਨਾਲ ਜੁੜ ਕੇ ਸਮੇਤ ਪਰਿਵਾਰ ਆਪਣੀਆਂ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਬਿਰਧ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਲਈ ਦੇਸੀ ਘਿਓ ਦੇ ਬਿਸਕੁਟ, ਫਲ ਅਤੇ ਰਸੋਈ ਦਾ ਸਮਾਨ ਦੇ ਕੇ ਸੰਸਥਾ ਦੁਆਰਾ ਆਪਣੇ ਬਣਦੇ ਫਰਜ਼ਾਂ ਦੀ ਅਦਾਇਗੀ ਕੀਤੀ ਗਈ। ਬਿਰਧ ਆਸ਼ਰਮ ਦੇ ਸੰਚਾਲਕ ਡਾਕਟਰ ਯਾਦਵਿੰਦਰ ਸਿੰਘ ਨੇ ਸੰਕਲਪ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਾਨੂੰ ਆਪਣੇ ਬਜ਼ੁਰਗਾਂ ਦੀ ਆਪਣੇ ਹੱਥੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਹਮੇਸ਼ਾ ਬਜ਼ੁਰਗਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਵਿਸ਼ੇਸ਼ ਤੌਰ ’ਤੇ ਪੁੱਜੇ ਡਾਕਟਰ ਬੀਐਸ ਬਰਾੜ ਨੇ ਵਲੰਟੀਅਰ ਕਰਨਵੀਰ ਸਿੰਘ ਅਤੇ ਸੰਸਥਾ ਦਾ ਸ਼ੁਕਰੀਆ ਅਦਾ ਕੀਤਾ। ਸੰਸਥਾ ਦੇ ਵਲੰਟੀਅਰਾਂ ਨੇ ਬਜ਼ੁਰਗਾਂ ਨਾਲ ਬੈਠ ਕੇ ਦੁੱਖ ਸੁੱਖ ਵੀ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਸਮੇਂ ਸਮੇਂ ਤੇ ਮਿਲਣ ਦਾ ਵਾਅਦਾ ਕੀਤਾ। ਇਸ ਮੌਕੇ ਵਲੰਟੀਅਰ ਕਰਨਵੀਰ ਸਿੰਘ, ਡਾਕਟਰ ਬੀਐਸ ਬਰਾੜ, ਗੁਰਲਾਲ ਸਿੰਘ ਲਾਲੀ, ਭਵਕੀਰਤ ਸਿੰਘ ਸੰਧੂ ਤੇ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਹਾਜ਼ਰ ਸਨ।