ਭਾਈ ਰਣਜੀਤ ਸਿੰਘ ਦਾ ਸੇਵਾਮੁਕਤੀ ’ਤੇ ਕੀਤਾ ਸਨਮਾਨ
ਭਾਈ ਰਣਜੀਤ ਸਿੰਘ ਜੀ ਨੂੰ ਸੇਵਾਮੁਕਤ ਹੋਣ 'ਤੇ ਕੀਤਾ ਗਿਆ ਸਨਮਾਨਿਤ
Publish Date: Mon, 18 May 2026 03:34 PM (IST)
Updated Date: Tue, 19 May 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਨੇੜਲੇ ਪਿੰਡ ਦੇ ਗੁਰਦੁਆਰਾ ਬਾਬਾ ਭਾਈ ਸਾਈ ਦਾਸ ਜੀ ਪਿੰਡ ਹਰੀ ਨੌ ਦੇ ਗੁਰੂਘਰ ਦੇ ਵਜੀਰ ਭਾਈ ਰਣਜੀਤ ਸਿੰਘ ਜੀ ਸਪੁੱਤਰ ਬਲਵਿੰਦਰ ਸਿੰਘ ਵਾਸੀ ਕੋਟਕਪੂਰਾ ਨੂੰ ਆਪਣੀ ਡਿਊਟੀ ਤੋ ਮੁਕਤ ਹੋਣ ਤੇ ਪਿੰਡ ਦੀ ਪੰਚਾਇਤ ਤੇ ਤਿੰਨ ਕਮੇਟੀਆ ਵੱਲੋ ਬਾਬਾ ਜੀ ਤੇ ਉਹਨਾ ਦੇ ਪਰਿਵਾਰ ਨੂੰ ਮਾਣ ਸਨਮਾਨ ਨਾਲ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਕੁਲਦੀਪ ਸਿੰਘ ਸਿੱਧੂ, ਮੈਂਬਰ ਇਕੱਤਰ ਸਿੰਘ ਸਿੱਧੂ, ਊਧਮ ਸਿੰਘ ਸਿੱਧੂ, ਲਛਮਨ ਸਿੰਘ ਗਿੱਲ, ਭਾਈ ਲਖਵੀਰ ਸਿੰਘ ਗ੍ਰੰਥੀ, ਸਾਬਕਾ ਪ੍ਰਧਾਨ ਗੁਰਤੇਜ ਸਿੰਘ, ਕੌਰ ਸਿੰਘ ਸਾਬਕਾ ਪ੍ਰਧਾਨ, ਸੁਖਦੇਵ ਸਿੰਘ ਸਿੱਧੂ ਨੇ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ। ਪਿੰਡ ਦੀਆਂ ਸੰਗਤਾਂ ਵੱਡੀ ਗਿਣਤੀ ਚ ਹਾਜ਼ਰ ਹੋਈਆਂ ਬਾਬਾ ਜੀ ਨੂੰ ਵਿਦਾਇਗੀ ਦਿੱਤੀ। ਜਿਸ ਵਿੱਚ ਭਾਈ ਮਲਕੀਤ ਸਿੰਘ ਖਾਲਸਾ, ਮਾਂ:ਬਲੌਰ ਸਿੰਘ ਸਿੱਧੂ, ਮਾ: ਤਾਰਾ ਸਿੰਘ, ਮਾਂ: ਗੇਜ ਰਾਮ ਭੌਰਾ, ਸੇਵਕ ਸਿੰਘ ਬਰਾੜ, ਮਨਜੀਤ ਸਿੰਘ ਸਿੱਧੂ, ਗੁਰਮੀਤ ਸਿੰਘ, ਚਰਨਜੀਤ ਸਿੰਘ ਖਾਲਸਾ, ਕਾਲਾ ਸਿੰਘ ਸੇਵਾਦਾਰ, ਬੋਹੜ ਸਿੰਘ ਸੇਵਾਦਾਰ ਸਮੇਤ ਹੋਰ ਸਮੂਹ ਨਗਰ ਨਿਵਾਸੀ ਤੇ ਸੰਗਤਾਂ ਨੇ ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਦਾ ਸਨਮਾਨ ਕੀਤਾ। ਅੰਤ ਵਿਚ ਕੁਲਦੀਪ ਸਿੰਘ ਪ੍ਰਧਾਨ ਅਤੇ ਰਣਜੀਤ ਸਿੰਘ ਗ੍ਰੰਥੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।