ਡਾ. ਰਮਨਦੀਪ ਸਿੰਗਲਾ ਨੇ ਸਿਵਲ ਸਰਜਨ ਵੱਜੋਂ ਅਹੁਦਾ ਸੰਭਾਲਿਆ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਬੀਤੇ ਦਿਨ ਕੀਤੀਆਂ ਗਈਆਂ ਬਦਲੀਆਂ ਉਪਰੰਤ ਮੋਗਾ ਤੋੰ ਬਦਲਕੇ ਦਫਤਰ ਸਿਵਲ ਸਰਜਨ ਫਰੀਦਕੋਟ ਵਿਖੇ ਆਏ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਫਰੀਦਕੋਟ ਵਿਖੇ ਬਤੌਰ ਸਿਵਲ ਸਰਜਨ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੀ ਧਰਮਪਤਨੀ ਡਾ. ਅਲਕਾ ਸਿੰਗਲਾ ਵੀ ਨਾਲ ਸਨ। ਉਹਨਾਂ ਨੂੰ ਡਿਊਟੀ ਜੁਆਇਨ ਕਰਵਾਉਂਦੇ ਹੋਏ ਸਿਹਤ ਵਿਭਾਗ ਫਰੀਦਕੋਟ ਦੇ ਸਮੂਹ ਸਟਾਫ ਵੱਲੋਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ । ਵਰਨਣਯੋਗ ਹੈ ਕਿ ਡਾ. ਰਮਨਦੀਪ ਸਿੰਗਲਾ ਇਸ ਤੋੰ ਪਹਿਲਾਂ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ, ਸਿਵਲ ਸਰਜਨ ਬਠਿੰਡਾ, ਸਿਵਲ ਸਰਜਨ ਮਲੇਰਕੋਟਲਾ ਅਤੇ ਸਿਵਲ ਸਰਜਨ ਮੋਗਾ ਸੇਵਾਵਾਂ ਨਿਭਾ ਚੁੱਕੇ ਹਨ । ਇਸ ਮੌਕੇ ਜਿਲਾ ਫਰੀਦਕੋਟ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਨੇ ਉਹਨਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਮਨਦੀਪ ਕੌਰ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਡਾ. ਪੁਨੀਤ ਕਾਜਲ, ਐਸਐਮਓ ਐਸਡੀਐਚ ਕੋਟਕਪੂਰਾ ਕਮ ਐਸ.ਐਮ.ਓ. ਆਈ ਮੋਬਾਇਲ ਯੂਨਿਟ ਡਾ. ਅਵਤਾਰਜੀਤ ਗੋਂਦਾਰਾ, ਐਸਐਮਓ ਬਾਜਾਖਾਨਾ ਡਾ. ਨਵਪ੍ਰੀਤ ਕੌਰ ਗਰੇਵਾਲ, ਐਸਐਮਓ ਸਿਵਲ ਹਸਪਤਾਲ ਜੈਤੋ ਡਾ ਵਰਿੰਦਰ ਕੁਮਾਰ, ਐਸਐਮਓ ਸਾਦਿਕ ਡਾ. ਪ੍ਰੀਤੀ ਗੋਇਲ, ਕਾਰਜਕਾਰੀ ਐਸ ਐਮ ਓ ਜੰਡ ਸਾਹਿਬ ਡਾ. ਅਰਸ਼ਦੀਪ ਬਰਾੜ, ਜਿਲਾ ਟੀਬੀ ਅਫਸਰ ਡਾ. ਸਰਵਦੀਪ ਸਿੰਘ ਰੋਮਾਣਾ, ਸੁਪਰਡੈਂਟ ਜਗਸੀਰ ਸਿੰਘ ਖਾਰਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਲਖਵਿੰਦਰ ਕੈਂਥ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਸੀਨੀਅਰ ਫਾਰਮੇਸੀ ਅਫਸਰ ਸੰਜੀਵ ਸਿੰਗਲਾ, ਸੀਨੀਅਰ ਸਹਾਇਕ ਬਿਕਰਮਜੀਤ ਸਿੰਘ ਢਿੱਲੋਂ, ਸੀਨੀਅਰ ਸਹਾਇਕ ਸੁਖਦੀਪ ਸਿੰਘ, ਏਐਮਓ ਛਿੰਦਰਪਾਲ ਸਿੰਘ, ਸਿਹਤ ਸੁਪਰਵਾਈਜਰ ਮਨਦੀਪ ਸਿੰਘ, ਡੀਪੀਐਮ ਸੂਰਜ ਪ੍ਰਕਾਸ਼, ਸਟੈਨੋ ਵੀਰਪਾਲ ਕੌਰ, ਸਟੈਨੋ ਸੰਤੋਸ਼ ਸ਼ਰਮਾ, ਕੰਪਿਊਟਰ ਅਪਰੇਟਰ ਲਵਕਿਰਨ ਸਿੰਘ, ਸਮੂਹ ਸਟਾਫ ਦਫਤਰ ਸਿਵਲ ਸਰਜਨ, ਸਮੂਹ ਸਟਾਫ ਦਫਤਰ ਸਿਵਲ ਹਸਪਤਾਲ ਅਤੇ ਸਮੂਹ ਸਟਾਫ ਐਨਐਚਐਮ ਨੇ ਡਾ. ਰਮਨਦੀਪ ਸਿੰਗਲਾ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਕਿਹਾ ਗਿਆ। ਡਾ. ਰਮਨਦੀਪ ਸਿੰਗਲਾ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ। ਉਹਨਾਂ ਸਮੂਹ ਫੀਲਡ ਸਟਾਫ, ਪਿੰਡ ਪੰਚਾਇਤਾਂ, ਪੇਂਡੂ ਸਿਹਤ ਕਮੇਟੀਆਂ, ਸਮਾਜਸੇਵੀ ਸੰਸਥਾਵਾਂ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਹਤ ਪ੍ਰੋਗਰਾਮਾਂ ਵਿੱਚ ਸਹਿਯੋਗ ਦੀ ਅਪੀਲ ਕੀਤੀ।