ਆਈਐੱਸਐੱਫ ਕਾਲਜ ਦੇ ਰਾਜੀਵ ਰੰਜਨ ਨੂੰ ਕੀਤਾ ਸਨਮਾਨਿਤ
ਰਾਜ ਦੀ ਪ੍ਰਮੁੱਖ ਵਿਦਿਅਕ ਸੰਸਥਾ
Publish Date: Thu, 16 Apr 2026 05:00 PM (IST)
Updated Date: Fri, 17 Apr 2026 04:06 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ : ਰਾਜ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਐੱਮ ਫਾਰਮ ਦੇ ਅੰਤਿਮ ਸਾਲ ਦੇ ਵਿਦਿਆਰਥੀ ਰਾਜੀਵ ਰੰਜਨ ਨੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਵਿਚ ਮੌਖਿਕ ਪੇਸ਼ਕਾਰੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਹ ਅੰਤਰਰਾਸ਼ਟਰੀ ਕਾਨਫਰੰਸ ਪਠਾਨਕੋਟ ਦੇ ਬਧਾਨੀ ਸਥਿਤ ਸ਼੍ਰੀ ਸਾਈਂ ਕਾਲਜ ਆਫ਼ ਫਾਰਮੇਸੀ ਵਿਖੇ ਆਯੋਜਿਤ ਕੀਤੀ ਗਈ ਸੀ। ਵਿਦਿਆਰਥੀ ਰਾਜੀਵ ਰੰਜਨ ਡਾ. ਰਵੀ ਰਾਜਪਾਲ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਿਹਾ ਹੈ। ਇਸ ਅੰਤਰਰਾਸ਼ਟਰੀ ਕਾਨਫਰੰਸ ਵਿਚ ਇਕ ਹਜ਼ਾਰ ਤੋਂ ਵੱਧ ਅਧਿਆਪਕਾਂ, ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੇ ਹਿੱਸਾ ਲਿਆ। ਇਸ ਪ੍ਰਾਪਤੀ ਤੇ ਵਿਦਿਆਰਥੀ ਰਾਜੀਵ ਰੰਜਨ ਅਤੇ ਉਨ੍ਹਾਂ ਦੇ ਗਾਈਡ, ਡਾ. ਰਵੀ ਰਾਜਪਾਲ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਆਈਐਸਐਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਆਫ਼ ਐਗਜ਼ਾਮੀਨੇਸ਼ਨ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਆਫ਼ ਸਟੂਡੈਂਟਸ ਡਾ. ਜੀਐੱਸ ਸ਼ਰਮਾ ਅਤੇ ਸਮੁੱਚੀ ਫੈਕਲਟੀ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਮਿਲੀਆਂ।