ਸਕੂਲ ਵਿਖੇ ਰਬਿੰਦਰਨਾਥ ਟੈਗੋਰ ਦਾ ਜਨਮ ਦਿਵਸ ਮਨਾਇਆ
ਗੁਰੂ ਨਾਨਕ ਮਿਸ਼ਨ ਸਕੂਲ ਵਿਖੇ ਰਾਬਿੰਦਰ ਨਾਥ ਟੈਗੋਰ ਦਾ ਜਨਮ ਦਿਵਸ ਮਨਾਇਆ ਗਿਆ।
Publish Date: Fri, 08 May 2026 04:08 PM (IST)
Updated Date: Sat, 09 May 2026 04:03 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਪਿਛਲੇ 38 ਸਾਲਾਂ ਤੋਂ ਵਿੱਦਿਆ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਸੰਸਥਾ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਮਹਾਨ ਸਾਹਿਤਕਾਰ, ਨੋਬਲ ਪੁਰਸਕਾਰ ਵਿਜੇਤਾ ਅਤੇ ਰਾਸ਼ਟਰੀ ਗਾਨ ਦੇ ਲੇਖਕ ਰਾਬਿੰਦਰ ਨਾਥ ਟੈਗੋਰ ਜੀ ਦਾ ਜਨਮ ਦਿਨ ਬੜੇ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਇਹ ਦਿਵਸ ਮਨਾਉਣ ਦੇ ਲਈ ਵਿਦਿਆਰਥੀਆਂ ਵੱਲੋਂ ਪੋਸਟਰ ਮੇਕਿੰਗ ਅਤੇ ਪੇਪਰ ਰੀਡਿੰਗ ਕੀਤੀ ਗਈ। ਕੋਆਡੀਨੇਟਰ ਇਲਾਵਰਦੀਪ ਕੌਰ ਨੇ ਮੰਚ ਸੰਚਾਲਨ ਕੀਤਾ। ਉਹਨਾਂ ਦੱਸਿਆ ਕਿ ਪੋਸਟਰ ਮੇਕਿੰਗ ਅਤੇ ਪੇਪਰ ਰੀਡਿੰਗ ਵਿੱਚ ਹਰਗੁਣ ਕੌਰ, ਨਿਹਾਰਿਕਾ ਜੈਨ, ਮਨਿੰਦਰ ਸਿੰਘ, ਸਿਮਰ, ਨੈਨਾ, ਹੇਮਾਕਸੀ, ਰਾਸ਼ੀ, ਹਰਸਿਤਾ, ਸਾਇਨਾ, ਮਯੰਕ, ਨਵਜੋਤ ਕੌਰ, ਅਲੀਸਾ, ਰੀਤਿਕਾ, ਪ੍ਰਭਲੀਨ ਕੌਰ, ਸਮਰੀਤ ਕੌਰ, ਪੁਸਪਿੰਦਰ ਕੌਰ, ਅੰਕਿਤਾ ਰਾਣੀ, ਪ੍ਰਾਚੀ, ਇੰਦਰਵੀਰ ਸਿੰਘ, ਰਾਜ ਕਮਲ, ਯੁਵਰਾਜ ਸਿੰਘ, ਨਿਸਾ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਰਾਬਿੰਦਰ ਨਾਥ ਟੈਗੋਰ ਜੀ ਦੀ ਬਾਰੇ ਜੀਵਨੀ ਭਰਪੂਰ ਜਾਣਕਾਰੀ ਸਮੂਹ ਸਟਾਫ ਅਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਪ੍ਰੋਗਰਾਮ ਵਿਚ ਸਕੂਲ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਸਾਮਲ ਹੋਏ ਅਤੇ ਅੰਤ ਵਿੱਚ ਸੰਬੋਧਨ ਹੁੰਦਿਆ ਵਿਦਿਆਰਥੀਆਂ ਅਤੇ ਸਮੂਹ ਸਟਾਫ ਦੀ ਪ੍ਰਸੰਸਾ ਕੀਤੀ ਅਤੇ ਰਾਬਿੰਦਰ ਨਾਥ ਟੈਗੋਰ ਜੀ ਦੀ ਸਖਸ਼ੀਅਤ ਬਾਰੇ ਅਹਿਮ ਪਹਿਲੂ ਬੱਚਿਆਂ ਨਾਲ ਸਾਂਝੇ ਕੀਤੇ ਅਤੇ ਉਹਨਾਂ ਤੋਂ ਪ੍ਰੇਰਨਾ ਲੈਣ ਲਈ ਆਖਿਆ।