ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਮੋਗਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾਈ ਮੀਟਿਗ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਮੋਗਾ ਵਿਖੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਜ਼ਿਲ੍ਹਿਆਂ ਤੋਂ ਸੂਬਾ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਬੰਦਕ ਪਰਿਵਾਰ ਵਿਚੋਂ ਵਿਛੜਿਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਮੀਟਿੰਗ ਵਿਚ ਪਹੁੰਚੇ ਆਗੂ ਸਾਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਸ਼ਾਮਲ ਆਗੂਆਂ ਵੱਲੋਂ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਵਿਚ ਐਸੋਸੀਏਸਨ ਵੱਲੋਂ ਸੂਬੇ ਭਰ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਧੰਨਵਾਦ ਕੀਤਾ ਗਿਆ ਅਤੇ ਲੋੜ ਅਨੁਸਾਰ ਰਾਹਤ ਕਾਰਜਾਂ ਦਾ ਸਿਲਸਿਲਾ ਤਨਦੇਹੀ ਨਾਲ ਜ਼ਾਰੀ ਰੱਖਿਆ ਜਾਵੇਗਾ।
ਮੌਜੂਦਾ ਹਾਲਾਤਾਂ ਸਬੰਧੀ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਸੂਬਾ ਸਕੱਤਰ ਡਾ. ਗੁਰਮੇਲ ਸਿੰਘ ਮਾਛੀਕੇ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੂਬਾਈ ਫ਼ੈਸਲੇ ਅਨੁਸਾਰ ਸੂਬੇ ਭਰ ਵਿਚ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਦਾ ਸਿਲਸਿਲਾ ਜਾਰੀ ਹੈ ਛੇ ਜ਼ਿਲ੍ਹਿਆਂ ਵਿਚ ਸਫਲਤਾਪੂਰਵਕ ਕੀਤੀਆਂ ਗਈਆਂ ਹਨ। ਕਨਵੈਨਸ਼ਨਾਂ ਦਾ ਰੀਵਿਊ ਕਰਦਿਆਂ ਇਸ ਲੜੀ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਸਬੰਧੀ ਵਿਊਂਤਬੰਦੀ ਕੀਤੀ ਗਈ ਅਤੇ ਤਰਨਤਾਰਨ ਜ਼ਿਮਨੀ ਚੋਣ ਵਿਚ ਸੂਬਾਈ ਫੈਸਲੇ ਅਨੁਸਾਰ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਜਾਬਤੇ ਵਿਚ ਰਹਿੰਦਿਆਂ ਮੰਗਾਂ ਸਬੰਧੀ ਸਵਾਲਾਂ ਦਾ ਸਿਲਸਿਲਾ ਜਾਰੀ ਰਹੇਗਾ। ਸੂਬਾ ਕਮੇਟੀ ਵੱਲੋਂ ਧਨਵੰਤਰੀ ਦਿਵਸ, ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਅਤੇ ਮਾਪਿਆਂ ਨੂੰ ਅਪੀਲ ਕਰਦਿਆਂ ਗਰੀਨ ਦੀਵਾਲੀ ਦੇ ਨਾਲ-ਨਾਲ ਬੱਚਿਆਂ ਦਾ ਖਾਸ ਖਿਆਲ ਰੱਖਦਿਆਂ ਨਿਗਰਾਨੀ ਹੇਠ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿਚ ਸ਼ਾਮਲ ਸੂਬਾ ਆਗੂਆਂ ਵਿੱਤ ਸਕੱਤਰ ਡਾ. ਰਾਕੇਸ਼ ਮਹਿਤਾ, ਚੇਅਰਮੈਨ ਡਾ. ਐੱਚਐੱਸ ਰਾਣੂ, ਸਰਪ੍ਰਸਤ ਡਾ. ਸੁਰਜੀਤ ਸਿੰਘ ਲੁਧਿਆਣਾ, ਸੀਨੀਅਰ ਵਾਈਸ ਪ੍ਰਧਾਨ ਡਾ. ਅਵਤਾਰ ਸਿੰਘ ਬਟਾਲਾ ਅਤੇ ਡਾ. ਜਸਵਿੰਦਰ ਸਿੰਘ ਖੀਵਾ, ਪ੍ਰੈੱਸ ਸਕੱਤਰ ਡਾ. ਚਮਕੌਰ ਸਿੰਘ, ਲੀਗਲ ਐਡਵਾਈਜ਼ਰ ਡਾ. ਜਸਵਿੰਦਰ ਸਿੰਘ ਭੋਗਲ, ਵਾਈਸ ਪ੍ਰਧਾਨ ਡਾ. ਗੁਰਦੀਪ ਸਿੰਘ ਘੁੱਦਾ, ਸਹਾਇਕ ਸਕੱਤਰ ਡਾ. ਸੁਖਚੈਨ ਸਿੰਘ ਬੋਪਾਰਾਏ, ਡਾ. ਰਣਜੀਤ ਸਿੰਘ ਸੋਹੀ, ਡਾ. ਸਵਰਨ ਸਿੰਘ ਮੋਗਾ, ਡਾ. ਅਵਤਾਰ ਸਿੰਘ ਸ਼ਾਹਪੁਰ, ਡਾ. ਤਿਲਕ ਰਾਜ ਕੰਬੋਜ, ਡਾ. ਹਰਪ੍ਰੀਤ ਸਿੰਘ ਬਸੀ, ਡਾ. ਪਲਜਿੰਦਰ ਸਿੰਘ ਮੋਹਾਲੀ, ਡਾ. ਰਾਜਿੰਦਰ ਸਿੰਘ ਮੁਕਤਸਰ, ਡਾ. ਸੁਖਪਾਲ ਸਿੰਘ ਢਿਲਵਾਂ, ਡਾ. ਦਰਸ਼ਨ ਸਿੰਘ ਢਿੱਲਵਾਂ, ਜਰਨੈਲ ਸਿੰਘ ਡੋਡ, ਡਾ. ਜਸਬੀਰ ਸਿੰਘ ਸਹਿਗਲ, ਡਾ. ਦਰਸ਼ਨ ਲਾਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ 26 ਨਵੰਬਰ 2024 ਨੂੰ ਸੂਬਾ ਕਮੇਟੀ ਨਾਲ ਕੀਤੀ ਵਿਸ਼ੇਸ਼ ਮੀਟਿੰਗ ਵਿਚ ਟ੍ਰੇਨਿੰਗ ਕਰਵਾਉਣ ਦਾ ਕੀਤਾ ਵਾਅਦਾ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਸਮੂਹ ਪ੍ਰੈਕਟੀਸ਼ਨਰਜ਼ ਮਾਨ ਅਤੇ ਸਨਮਾਨ ਨਾਲ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਕੇ ਆਪਣੇ ਕਿੱਤੇ ਨੂੰ ਜਾਰੀ ਰੱਖ ਸਕਣ ਅਤੇ ਆਪਣੇ ਪਰਿਵਾਰ ਪਾਲ ਸਕਣ।