ਵਿਦਿਆਰਥੀਆਂ ਦੇ ਕਰਵਾਏ ਪੰਜਾਬੀ ਲੇਖ ਮੁਕਾਬਲੇ
ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੌਵੀਂ ਅਤੇ ਦਸਵੀਂ ਸ਼ੇ੍ਣੀ ਦੇ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਦੇ ਲੇਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਲੇਖ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਦਾ ਪੰਜਾਬੀ ਵਿਸ਼ੇ ਦਾ ਗਿਆਨ, ਸੁੰਦਰ ਲਿਖਾਈ ਅਤੇ ਚਲੰਤ ਮਸਲਿਆਂ ਬਾਰੇ ਜਾਣਕਾਰੀ ਵਧਾਉਣਾ ਹੈ। ਪੰਜਾਬ ਦੀਆਂ ਲੋਕ ਖੇਡਾਂ, ਮੋਬਾਈਲ ਦਾ ਵੱਧਦਾ ਰੁਝਾਨ ਆਦਿ ਰੱਖੇ ਗਏ।
Publish Date: Thu, 26 Oct 2023 05:06 PM (IST)
Updated Date: Thu, 26 Oct 2023 05:06 PM (IST)
ਪਵਨ ਗਰਗ, ਬਾਘਾ ਪੁਰਾਣਾ : ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੌਵੀਂ ਅਤੇ ਦਸਵੀਂ ਸ਼ੇ੍ਣੀ ਦੇ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਦੇ ਲੇਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਲੇਖ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਦਾ ਪੰਜਾਬੀ ਵਿਸ਼ੇ ਦਾ ਗਿਆਨ, ਸੁੰਦਰ ਲਿਖਾਈ ਅਤੇ ਚਲੰਤ ਮਸਲਿਆਂ ਬਾਰੇ ਜਾਣਕਾਰੀ ਵਧਾਉਣਾ ਹੈ। ਪੰਜਾਬ ਦੀਆਂ ਲੋਕ ਖੇਡਾਂ, ਮੋਬਾਈਲ ਦਾ ਵੱਧਦਾ ਰੁਝਾਨ ਆਦਿ ਰੱਖੇ ਗਏ। ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਵਿਚ ਦਸਵੀਂ ਸ਼ੇ੍ਣੀ ਦੀ ਸ਼ਨਾਇਆ ਮਹਿਤਾ ਅਤੇ ਕੰਗਨਾ ਅਰੋੜਾ ਨੇ ਪਹਿਲਾ, ਸ਼ਹਿਜਪ੍ਰਰੀਤ ਕੌਰ ਅਤੇ ਜੈਸਮੀਨ ਕੌਰ ਬਰਾੜ ਨੇ ਦੂਸਰਾ ਅਤੇ ਗੁਰਵੀਰ ਕੌਰ ਅਤੇ ਅਮਨੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨੌਵੀਂ ਸ਼ੇ੍ਣੀ ਦੀ ਜ਼ਸਮੀਤ ਕੌਰ ਨੇ ਪਹਿਲਾ, ਗੁਰਕੋਮਲ ਕੌਰ ਅਤੇ ਜੈਸਮੀਨ ਕੌਰ ਨੇ ਦੂਸਰਾ, ਪਵਨੀਤ ਕੌਰ ਅਤੇ ਪ੍ਰਵੇਜ਼ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਪ੍ਰਰਾਪਤੀ ਲਈ ਸੰਸਥਾ ਦੇ ਪਿੰ੍ਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਕੋ-ਆਰਡੀਨੇਟਰ ਮੁਕੇਸ਼ ਅਰੋੜਾ ਅਤੇ ਕੋ-ਆਰਡੀਨੇਟਰ ਦੀਪਿਕਾ ਮਨਚੰਦਾ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਅਗਲੇਰੇ ਹੋਣ ਵਾਲੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।