ਪੰਜਾਬੀ ਹਾਸ ਵਿਅੰਗ ਅਕਾਦਮੀ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ ਪਿਆਰਾ ਸਿੰਘ ਦਾਤਾ ਯਾਦਗਾਰੀ ਸਲਾਨਾ ਸਮਾਗਮ ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇਐੱਲ ਗਰਗ ਦੀ ਰਹਿਨੁਮਾਈ ਹੇਠ ਅਤੇ ਪਿਆਰਾ ਸਿੰਘ ਦਾਤਾ ਦੇ ਪਰਿਵਾਰਕ ਮੈਂਬਰਾਂ ਪਰਮਜੀਤ ਸਿੰਘ ਦਿੱਲੀ, ਸਤਿੰਦਰ ਸਿੰਘ ਰਿੰਕੂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਕੇਐੱਲ ਗਰਗ, ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ, ਡਾ. ਅਜੀਤਪਾਲ ਸਿੰਘ ਭਾਸ਼ਾ ਅਫ਼ਸਰ ਮੋਗਾ, ਕੁਲਦੀਪ ਸਿੰਘ ਬੇਦੀ, ਡਾ. ਮੋਨੋਜੀਤ ਜੰਮੂ, ਮਨਧੀਰ ਕੌਰ ਮੰਨੂੰ ਕੈਨੇਡਾ ਅਤੇ ਸਤਿੰਦਰ ਸਿੰਘ ਦਿੱਲੀ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਸੇਮਾ ਘਾਰੂ ਗੱਜਣਵਾਲਾ ਦੇ ਖੂਬਸੂਰਤ ਪੇਸ਼ ਕੀਤੇ ਗਏ ਗੀਤ ਨਾਲ ਹੋਈ। ਮੰਚ ਸੰਚਾਲਕ ਕੰਵਲਜੀਤ ਭੋਲਾ ਲੰਡੇ ਅਤੇ ਪ੍ਰਧਾਨ ਕੇਐੱਲ ਗਰਗ ਵੱਲੋਂ ਪਿਆਰਾ ਸਿੰਘ ਦਾਤਾ ਦੀ ਸਾਹਿਤਕ ਜੀਵਨੀ ਅਤੇ ਅਕਾਦਮੀ ਦੀਆਂ ਪਿਛਲੀਆਂ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ। ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ, ਡਾ. ਸੁਰਜੀਤ ਬਰਾੜ, ਪ੍ਰਿੰਸੀਪਲ ਸੁਰੇਸ਼ ਕੁਮਾਰ, ਗੁਰਮੀਤ ਸਿੰਘ ਕੜਿਆਲਵੀ, ਮਨਧੀਰ ਕੌਰ ਮਨੂੰ, ਕੁਲਦੀਪ ਸਿੰਘ ਬੇਦੀ, ਮਾਸਟਰ ਬਿੱਕਰ ਸਿੰਘ ਭਲੂਰ ਅਤੇ ਦਵਿੰਦਰ ਗਿੱਲ ਵੱਲੋਂ ਵਿਅੰਗ ਵਿਧਾ ਦੀ ਸਾਰਥਿਕਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ। ਪਿਆਰਾ ਸਿੰਘ ਦਾਤਾ ਦੇ ਪੋਤਰੇ ਸਤਿੰਦਰ ਸਿੰਘ ਦਿੱਲੀ ਵੱਲੋਂ ਦਾਤਾ ਨੂੰ ਨਮਨ ਕਰਦਿਆਂ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਬਾਰੇ ਰੋਸ਼ਨੀ ਪਾਈ ਗਈ ਅਤੇ ਅਕਾਦਮੀ ਵੱਲੋਂ ਹਰ ਸਾਲ ਨਿਰੰਤਰ ਕਰਵਾਏ ਜਾ ਰਹੇ ਇਸ ਸਮਾਗਮ ਦੀ ਪੁਰਜ਼ੋਰ ਸ਼ਬਦਾਂ ਵਿਚ ਸ਼ਾਲਾਘਾ ਕੀਤੀ ਗਈ। ਡਾ. ਸਾਧੂ ਰਾਮ ਲੰਗੇਆਣਾ ਵੱਲੋਂ ਅੱਜ ਦੀਆਂ ਸਨਮਾਨਿਤ ਯੋਗ ਸ਼ਖ਼ਸੀਅਤਾਂ ਨਰਾਇਣ ਸਿੰਘ ਮੰਘੇੜਾ ਅਤੇ ਦੀਪ ਜੀ਼ਰਵੀ ਦੇ ਸਾਹਿਤਕ ਸਫ਼ਰ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਉਕਤ ਪ੍ਰਧਾਨਗੀ ਮੰਡਲ ਵੱਲੋਂ ਪਿਆਰਾ ਸਿੰਘ ਦਾਤਾ ਯਾਦਗਾਰੀ 20ਵਾਂ ਪੁਰਸਕਾਰ ਵਿਅੰਗਕਾਰ ਨਰਾਇਣ ਸਿੰਘ ਮੰਘੇੜਾ ਅਤੇ ਵਿਅੰਗ ਸ਼ਾਇਰ ਦੀਪ ਜੀ਼ਰਵੀ ਨੂੰ ਭੇਂਟ ਕਰਦਿਆਂ ਲੋਈਆਂ, ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕਾਦਮੀ ਵੱਲੋਂ ਮੋਗਾ ਦੇ ਜੰਮਪਲ ਜੋਧ ਸਿੰਘ ਮੋਗਾ ਦੀ ਨਵ ਪ੍ਰਕਾਸ਼ਿਤ ਪੁਸਤਕ