ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਮਸਲੇ ਵਿਚਾਰੇ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਜੈਤੋ, ਜ਼ਿਲ੍ਹਾ ਫ਼ਰੀਦਕੋਟ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਗੁਰਮੀਤ ਸਿੰਘ ਬਰਾੜ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਪਿਛਲੇ ਮਹੀਨੇ ਅਪ੍ਰੈਲ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਪਿਛਲੇ ਮਹੀਨੇ ਮਿਤੀ 29 ਅਪ੍ਰੈਲ ਦੀ ਪੰਜਾਬ ਸਟੇਟ ਪੈਨਸ਼ਨਰ ਦੀ ਚੌਣ ਜਲੰਧਰ ਵਿਖੇ ਹੋਈ, ਜਿਸ ਵਿਚ ਪੁਰਾਣੀ ਕਮੇਟੀ ਨੂੰ ਹੀ ਚੁਣਿਆ ਗਿਆ। ਮਿਤੀ 1 ਮਈ ਨੂੰ ਮਜਦੂਰ ਦਿਵਸ ਮਨਾਇਆ ਗਿਆ ਅਤੇ ਰੈਲੀ ਕੀਤੀ ਗਈ, ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਸ਼ਾਮਿਲ ਹੋਏ। ਉਪਰੰਤ ਸਮੂਹ ਪੈਨਸ਼ਨਰਾਂ ਵੱਲੋਂ ਵਿੱਤ ਸਕੱਤਰ ਮੇਜਰ ਸਿੰਘ ਦੇ ਮਾਤਾ ਗੋਲੋ ਕੌਰ ਅਤੇ ਧਰਮਪਤੀ ਨਛੱਤਰ ਕੌਰ, ਮਾਸਟਰ ਸ਼ਮਸ਼ੇਰ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ 2 ਮਿੰਟ ਦਾ ਮੌਨ ਧਾਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਮੂਹ ਪੈਨਸ਼ਨਰਾਂ ਵੱਲ਼ੋਂ ਦਰਸ਼ਨ ਸਿੰਘ ਅੰਕੜਾ ਵਿਭਾਗ ਦਾ ਜਨਮ ਦਿਨ ਮਨਾ ਕੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਇਸ ਦੌਰਾਨ ਕੁਲਵੰਤ ਸਿੰਘ ਖੇਤੀਬਾੜੀ ਵਿਭਾਗ ਅਤੇ ਮਾਸਟਰ ਬੂਟਾ ਸਿੰਘ ਸਿੱਖਿਆ ਵਿਭਾਗ ਨੂੰ ਨਵੇਂ ਮੈਂਬਰ ਵਜੋਂ ਸ਼ਾਮਿਲ ਕੀਤਾ ਅਤੇ ਗੁਰਜੰਗ ਸਿੰਘ ਸੇਖੋਂ ਨੇ ਗਲੋ ਦੇ ਪੌਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮੂਹ ਪੈਨਸ਼ਨਰਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 16% ਡੀ.ਏ. ਅਤੇ ਪੇਅ ਫਿਕਸੇਸ਼ਨ ਦੇ ਬਕਾਏ ਦੇਣ ਦੇ ਹੁਕਮ ਜਾਰੀ ਕਰਨ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੀ ਸ਼ਲਾਘਾ ਕੀਤੀ ਗਈ, ਪਰ ਪੰਜਾਬ ਸਰਕਾਰ ਇਹ ਡੀ.ਏ. ਅਤੇ ਪੇਅ ਫਿਕਸੇਸ਼ਨ ਦਾ ਬਕਾਇਆ ਨਹੀਂ ਦੇਣਾ ਚਾਹੁੰਦੀ ਅਤੇ ਕੇਸ ਨੂੰ ਲਮਕਾਉਣਾ ਚਾਹੁੰਦੀ ਹੈ, ਅੱਜ ਮਿਤੀ: 7 ਮਈ 2026 ਤੱਕ ਪੈਨਸ਼ਨਰਾਂ ਦੀ ਪੈਨਸ਼ਨ ਵੀ ਨਹੀਂ ਪਾਈ ਗਈ ਅਤੇ ਨਾ ਹੀ ਇਸ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦਾ ਕੋਈ ਬਿਆਨ ਆਇਆ, ਇਸ ਲਈ ਪੰਜਾਬ ਸਰਕਾਰ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਇਸ ਮੀਟਿੰਗ ਵਿਚ ਗੁਰਜੰਗ ਸਿੰਘ ਸੇਖੋਂ, ਜਗਦੀਸ਼ ਰਾਏ ਅਰੋੜਾ, ਸੁੰਦਰ ਸਿੰਘ ਬਾਜਾਖਾਨਾ, ਸੁਰਿੰਦਰ ਪਾਲ ਲੂੰਬਾ, ਬਾਬਾ ਵੀਰ ਸਿੰਘ, ਮੁਖਤਿਆਰ ਸਿੰਘ ਬਿਸ਼ਨੰਦੀ, ਮੇਲਾ ਰਾਮ ਗੋਇਲ ਅਤੇ ਮਾਸਟਰ ਬੂਟਾ ਸਿੰਘ ਬਠਿੰਡਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਪਰੋਕਤ ਮੀਟਿੰਗ ਵਿਚ ਸ਼ੇਰ ਸਿੰਘ, ਪ੍ਰੈੱਸ ਸਕੱਤਰ ਜਗਜੀਤ ਸਿੰਘ, ਬਲਜਿੰਦਰ ਸਿੰਘ ਬਰਾੜ, ਨਛੱਤਰ ਸਿੰਘ, ਜਗਤਾਰ ਸਿੰਘ ਦਬੜ੍ਹੀਖਾਨਾ, ਲਾਭ ਸਿੰਘ ਡੋਡ, ਸੁਰਜੀਤ ਸਿੰਘ ਮੱਤਾ, ਮਲਕੀਤ ਸਿੰਘ ਢਿੱਲੋਂ, ਚਰਨਜੀਤ ਸਿੰਘ ਬਰਾੜ, ਹੀਰਾ ਲਾਲ, ਦਰਸ਼ਨ ਕੁਮਾਰ ਸੇਢਾ ਸਿੰਘ ਵਾਲਾ, ਮਾਹਲਾ ਸਿੰਘ, ਹੇਮ ਰਾਜ ਚੋਪੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਸ਼ਾਮਿਲ ਹੋਏ। ਅਖ਼ੀਰ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਨੇ ਮੀਟਿੰਗ ਵਿਚ ਪਹੁੰਚੇ ਪੈਨਸ਼ਨਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।