ਪੈਨਸ਼ਨਰਜ਼ ਦਾ ਚੋਣ ਇਜਲਾਸ ਭਲਕੇ
ਪੰਜਾਬ ਗੌਰਮਿੰਟ ਪੈਨਸ਼ਨਰਜ਼
Publish Date: Mon, 27 Apr 2026 03:56 PM (IST)
Updated Date: Tue, 28 Apr 2026 04:02 AM (IST)
ਸਟਾਫ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਅਗਲੇ ਤਿੰਨ ਸਾਲ ਲਈ ਸੂਬਾਈ ਚੋਣ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ 29 ਅਪ੍ਰੈਲ ਦਿਨ ਬੁੱਧਵਾਰ ਨੂੰ 11 ਵਜੇ ਸ਼ੁਰੂ ਹੋਵੇਗੀ। ਇਹ ਜਾਣਕਾਰੀ ਭਜਨ ਸਿੰਘ ਗਿੱਲ ਮੌਜੂਦਾ ਸੂਬਾ ਪ੍ਰਧਾਨ ਪੰਜਾਬ ਨੇ ਮੋਗਾ ਵਿਖੇ ਪ੍ਰੈੱਸ ਨੂੰ ਦਿੱਤੀ। ਉਨ੍ਹਾਂ ਦੱਸਿਆ ਇਸ ਚੋਣ ਇਜਲਾਸ ਦੇ ਪ੍ਰਜਾਈਡਿੰਗ ਅਫ਼ਸਰ ਬਹਾਦਰ ਸਿੰਘ ਹੁਸ਼ਿਆਰਪੁਰ ਅਤੇ ਗੁਰਦੇਵ ਸਿੰਘ ਕਿਰਤੀ ਮੋਗਾ ਨੂੰ ਬਣਾਇਆ ਗਿਆ ਹੈ ਜਿੰਨ੍ਹਾਂ ਦੀ ਨਿਗਰਾਨੀ ਵਿਚ ਚੋਣ ਦਾ ਅਮਲ ਪੂਰਾ ਕੀਤਾ ਜਾਵੇਗਾ। ਇਸ ਚੋਣ ਇਜਲਾਸ ਵਿਚ 150 ਡੈਲੀਗੇਟ ਹਿੱਸਾ ਲੈਣਗੇ ਜੋ 2026 ਤੋਂ 2029 ਤੱਕ ਅਗਲੇ ਤਿੰਨ ਸਾਲ ਲਈ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ, ਸੂਬਾ ਵਿਤ ਸਕੱਤਰ ਅਤੇ ਹੋਰ ਆਹੁਦੇਦਾਰਾਂ ਦੀ ਚੋਣ ਕਰਨਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਚੋਣ ਪ੍ਰਕ੍ਰਿਆ ਸੰਵਿਧਾਨਕ ਨਿਯਮਾਂ ਅਧੀਨ ਆਹੁਦੇਦਾਰ ਚੁਣ ਕੇ ਪੂਰੀ ਕੀਤੀ ਜਾਵੇਗੀ। ਸੂਬੇ ਦਾ ਅਹੁਦੇਦਾਰ ਬਣਨ ਲਈ ਆਪਣੇ ਜ਼ਿਲ੍ਹੇ ਦੀ ਵਰਕਿੰਗ ਕਮੇਟੀ ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ।