ਬਾਬਾ ਫਰੀਦ ਲਾਅ ਕਾਲਜ ਵਿਖੇ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਦਾ ਹੋਇਆ ਇਨਾਮ ਵੰਡ ਸਮਾਰੋਹ

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਸਵ. ਇੰਦਰਜੀਤ ਸਿੰਘ ਖਾਲਸਾ ਦੀ ਅਦੁੱਤੀ ਦੇਣ ਨੂੰ ਸਮਰਪਿਤ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਤਿੰਨ ਰੋਜ਼ਾ ਸਪੋਰਟਸ ਮੀਟ (ਖੇਡ ਟੂਰਨਾਮੈਂਟ) ਆਪਣੀ ਅਮਿੱਟ ਛਾਪ ਛੱਡਦਾ ਹੋਇਆ ਇਨਾਮ ਵੰਡ ਸਮਾਰੋਹ ਨਾਲ ਹੋ ਨਿਬੜਿਆ। ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਖੇਡ ਟੂਰਨਾਮੈਂਟ ਦੇ ਨਾਲ-ਨਾਲ ਹੋਣ ਵਾਲੇ ਪ੍ਰੋਗਰਾਮ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਨੂੰ ਸਮਰਪਿਤ ਹੋਣਗੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਮਨੀਸ਼ ਕੁਮਾਰ ਖੂੰਗਰ (ਖੇਡ ਇੰਚਾਰਜ) ਨੇ ਦੱਸਿਆ ਕਿ ਇਸ ਖੇਡ ਟੂਰਨਾਮੈਂਟ ਵਿੱਚ ਬੀ.ਏ.ਐਲ.ਐਲ.ਬੀ (ਪੰਜ ਸਾਲਾ ਕੋਰਸ) ਅਤੇ ਐਲ.ਐਲ.ਬੀ (ਤਿੰਨ ਸਾਲਾ ਕੋਰਸ) ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਖੇਡ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਡਾ. ਗੁਰਇੰਦਰ ਮੋਹਣ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹਾਕੀ ਕਲੱਬ (ਰਜਿ.) ਫਰੀਦਕੋਟ ਦੇ ਮੈਂਬਰ ਗੁਰਿੰਦਰ ਸਿੰਘ ਬਾਵਾ (ਸੀਨੀਅਰ ਵਾਇਸ ਪ੍ਰਧਾਨ), ਹਰਦੇਵ ਸਿੰਘ (ਵਾਇਸ ਪ੍ਰਧਾਨ), ਅਲਬੇਲ ਸਿੰਘ (ਕੈਸ਼ੀਅਰ) ਅਤੇ ਗੁਰਦੇਵ ਸਿੰਘ (ਐਗਜੈਕਟਿਵ ਮੈਂਬਰ) ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਖੇਡ ਟੂਰਨਾਮੈਂਟ ਦੇ ਕ੍ਰਿਕੇਟ ਮੈਚ ਵਿੱਚ ਐਲ.ਐਲ.ਬੀ ਦੀ ਟੀਮ ਜੇਤੂ ਰਹੀ ਅਤੇ ਬੀ.ਏ.ਐਲ.ਐਲ.ਬੀ ਭਾਗ-ਪਹਿਲਾ ਦੀ ਟੀਮ ਰਨਰ-ਅੱਪ ਰਹੀ, ਜਿਸ ਵਿੱਚ ਰਾਕੇਸ਼ ਨੂੰ ਮੈਨ ਆਫ ਦਾ ਸੀਰੀਜ਼ ਅਤੇ ਬੈਸਟ ਬਾਲਰ, ਰਤਿੰਦਰ ਸਿੰਘ ਨੂੰ ਬੈਸਟ ਬੈਟਸਮੈਨ ਦੇ ਸਨਮਾਨ ਨਾਲ ਐਲਾਨਿਆ ਗਿਆ। ਲੜਕਿਆਂ ਦੀਆਂ ਖੇਡਾਂ ਵਿੱਚ ਬੈਡਮਿੰਟਨ ਵਿੱਚੋਂ ਗੁਰਬੀਰ ਸਿੰਘ, ਅਰਸ਼ਵੀਰ ਸਿੰਘ ਦੀ ਟੀਮ ਜੇਤੂ ਅਤੇ ਅਭੇ ਸਿੰਘ, ਦਿਸ਼ਾਂਤ ਦੀ ਟੀਮ ਰਨਰ ਅੱਪ ਰਹੀ। ਚੈੱਸ ਵਿੱਚੋਂ ਜਸਕੀਰਤ ਸਿੰਘ ਜੇਤੂ ਅਤੇ ਕੁਸ਼ਾਨ ਗੌਰ ਰਨਰ ਅੱਪ ਰਿਹਾ। ਲਾਂਗ ਜੰਪ ਵਿੱਚੋਂ ਸਾਹਿਲਪ੍ਰੀਤ ਸਿੰਘ ਜੇਤੂ ਅਤੇ ਜਸਕੀਰਤ ਸਿੰਘ ਰਨਰ ਅੱਪ ਰਿਹਾ। ਕੈਰਮ ਬੋਰਡ ਵਿੱਚੋਂ ਸੁਖਦੀਪ ਸਿੰਘ ਜੇਤੂ ਅਤੇ ਗੁਰਕੰਵਲ ਸਿੰਘ ਰਨਰ ਅੱਪ ਰਿਹਾ। 100 ਮੀਟਰ ਰੇਸ ਵਿੱਚੋਂ ਮਨੀਸ਼ ਜੋਸ਼ੀ ਜੇਤੂ ਅਤੇ ਯੋਗੇਸ਼ ਕਾਂਸਲ ਰਨਰ ਅੱਪ ਰਿਹਾ। ਇਸੇ ਤਰਾਂ ਲੜਕੀਆਂ ਦੀਆਂ ਖੇਡਾਂ ਵਿੱਚ ਬੈਡਮਿੰਟਨ ਵਿੱਚੋਂ ਰਿਬਕਾ, ਹਰਜਿੰਦਰ ਕੌਰ ਦੀ ਟੀਮ ਜੇਤੂ ਅਤੇ ਕੋਮਲ, ਹਰਮਨਦੀਪ ਕੌਰ ਦੀ ਟੀਮ ਰਨਰ ਅੱਪ ਰਹੀ। ਚੈੱਸ ਵਿੱਚੋਂ ਅੰਜੂ ਰਾਣੀ ਜੇਤੂ ਅਤੇ ਰਮਨਜੋਤ ਕੌਰ ਰਨਰ ਅੱਪ ਰਹੀ। ਲੈਮਨ ਰੇਸ ਵਿੱਚੋਂ ਗੁਰਪ੍ਰੀਤ ਕੌਰ ਜੇਤੂ ਅਤੇ ਮਨਵੀਰ ਕੌਰ ਰਨਰ ਅੱਪ ਰਹੀ। ਲਾਂਗ ਜੰਪ ਵਿੱਚੋਂ ਨਵਜੋਤ ਕੌਰ ਜੇਤੂ ਅਤੇ ਪੂਜਾ ਰਾਣੀ ਰਨਰ ਅੱਪ ਰਹੀ। ਕੈਰਮ ਬੋਰਡ ਵਿੱਚੋਂ ਪ੍ਰਭਜੋਤ ਕੌਰ ਜੇਤੂ ਅਤੇ ਅੰਜੂ ਰਾਣੀ ਰਨਰ ਅੱਪ ਰਹੀ। ਥ੍ਰੀ ਲੈੱਗ ਰੇਸ ਵਿੱਚੋਂ ਆਫੀਆ, ਤਰਨਪ੍ਰੀਤ ਕੌਰ ਦੀ ਟੀਮ ਜੇਤੂ ਅਤੇ ਮੁਸਕਾਨ ਬਜਾਜ, ਖੁਸ਼ੀ ਦੀ ਟੀਮ ਰਨਰ ਅੱਪ ਰਹੀ। 100 ਮੀਟਰ ਰੇਸ ਵਿੱਚੋਂ ਪ੍ਰਿੰਕਾ ਜੇਤੂ ਅਤੇ ਨਵਜੋਤ ਕੌਰ ਰਨਰ ਅੱਪ ਰਹੀ। ਟਗ ਆਫ ਵਾਰ ਵਿੱਚ ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਜੇਤੂ ਬੀ.ਏ.ਐਲ.ਐਲ.ਬੀ ਭਾਗ-ਦੂਜਾ ਰਨਰ ਅਪ ਰਹੀ। ਇਸ ਤੋਂ ਇਵਾਲਾ ਵਿਦਿਆਰਥੀ ਰਾਹੀਸ਼ ਖੰਨਾ, ਅਭੇ ਸਿੰਗਲਾ, ਕੇਸ਼ਵ, ਗੌਤਮ ਚੌਧਰੀ, ਸਾਹਿਬਪ੍ਰੀਤ ਸਿੰਘ, ਨਵਦੀਪ, ਜਸ਼ਨ, ਅਰਸ਼ਦੀਪ ਸਿੰਘ, ਬਬਲਪ੍ਰੀਤ ਸਿੰਘ ਅਤੇ ਗੀਤਿਕਾ ਸ਼ਰਮਾ ਨੂੰ ਐਪਰੀਸਿਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਖੇਡ ਟੂਰਨਾਮੈਂਟ ਦੌਰਾਨ ਐਂਪਾਇਰ ਦੀਆਂ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਅਨਮੋਲ ਸਿੰਘ ਅਤੇ ਰਿਸ਼ੀ ਸ਼ਰਮਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਖੇਡਾਂ ਦੇ ਸਫਲਤਾਪੂਰਵਕ ਸਮਾਪਤੀ ਤੇ ਡਾ. ਗੁਰਇੰਦਰ ਮੋਹਣ ਸਿੰਘ ਜੀ (ਮੈਂਬਰ ਮੈਨੇਜਿੰਗ ਕਮੇਟੀ) ਨੇ ਸਮੂਹ ਖਿਡਾਰੀਆਂ ਅਤੇ ਸਟਾਫ ਨੂੰ ਵਧਾਈਆਂ ਦਿੱਤੀਆਂ। ਇਨਾਮ ਵੰਡ ਸਮਾਰੋਹ ਦੌਰਾਨ ਮੈਨੇਜਮੈਂਟ ਕਮੇਟੀ ਮੈਂਬਰ ਸਾਹਿਬਾਨ, ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਅਤੇ ਮਹਿਮਾਨਾਂ ਵੱਲੋਂ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕਾਲਜ ਪ੍ਰਿੰਸੀਪਲ ਸਾਹਿਬ ਨੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਗੁਰਜਾਪ ਸਿੰਘ ਸੇਖੋਂ (ਜਨਰਲ ਸੈਕਟਰੀ), ਡਾ. ਗੁਰਇੰਦਰ ਮੋਹਣ ਸਿੰਘ (ਖਜਾਨਚੀ), ਸੁਰਿੰਦਰ ਸਿੰਘ ਰੋਮਾਣਾ (ਐਗਜੈਕਟਿਵ ਮੈਂਬਰ) ਅਤੇ ਨਰਿੰਦਰਪਾਲ ਸਿੰਘ ਬਰਾੜ (ਐਗਜੈਕਟਿਵ ਮੈਂਬਰ) ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਤੋਂ ਇਲਾਵਾ ਪਹੁੰਚੇ ਹੋਏ ਮੁੱਖ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਿੰਦਰ ਸਿੰਘ (ਐਨ.ਸੀ.ਸੀ ਇੰਚਾਰਜ) ਨੂੰ ਪੀ.ਆਰ.ਸੀ.ਐਨ.ਜੀ.ਡੀ-174 ਦਾ ਟ੍ਰੇਨਿੰਗ ਕੋਰਸ ਪੂਰਾ ਕਰਕੇ ਲੈਫਟੀਨੈਂਟ ਦਾ ਰੈਂਕ ਮਿਲਣ ਤੇ ਕਾਲਜ ਵਿੱਚ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਡਾ. ਮੋਹਣ ਸਿੰਘ ਸੱਗੂ, ਡਾ. ਮਨੀਸ਼ ਕੁਮਾਰ ਖੂੰਗਰ (ਖੇਡ ਇੰਚਾਰਜ), ਡਾ. ਪਰਮਿੰਦਰ ਸਿੰਘ, ਅਮਿਤ ਛਾਬੜਾ, ਮਨਿੰਦਰ ਸਿੰਘ, ਦੀਪਕ ਬਾਂਸਲ, ਮਿਸ ਹਰਬੰਸ ਜੱਸੀ, ਡਾ. ਹਰਲੀਨ ਕੌਰ, ਮਿਸ ਅਮਨਦੀਪ ਕੌਰ, ਮਿਸ ਮਨਪ੍ਰੀਤ ਕੌਰ ਅਤੇ ਮਿਸ ਸੁਪ੍ਰੀਤ ਕੌਰ ਨੂੰ ਸਹਿਯੋਗ ਲਈ ਧੰਨਵਾਦ ਕੀਤਾ। ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਖੇਡਾਂ ਦੇ ਸਫਲਤਾਪੂਰਵਕ ਨੇਪਰੇ ਚੜਨ ਦੀ ਵਧਾਈ ਦਿੱਤੀ। ਇਸ ਮੌਕੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੀ ਮੌਜੂਦ ਰਿਹਾ।