ਆਰਕੇਐੱਸ ਪਬਲਿਕ ਸਕੂਲ ’ਚ ਪ੍ਰੋਗਰਾਮ ਕਰਵਾਇਆ
ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ
Publish Date: Sat, 02 May 2026 03:22 PM (IST)
Updated Date: Sun, 03 May 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਅੱਜ ‘ਪ੍ਰਧਾਨਾਚਾਰਿਆ ਦਿਵਸ’ ਮਨਾਇਆ ਗਿਆ। ਇਸ ਮੌਕੇ ਫੰਕਸ਼ਨ ਇੰਚਾਰਜ ਅਤੇ ਸਾਰੇ ਅਧਿਆਪਕਾਂ ਵੱਲੋਂ ਇਕ ਛੋਟਾ ਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਭ ਤੋਂ ਪਹਿਲਾਂ ਸਵਾਗਤ ਕਮੇਟੀ ਅਤੇ ਅਧਿਆਪਕਾਂ ਵੱਲੋਂ ਮੁੱਖ ਅਧਿਆਪਕਾ ਰਜਨੀ ਅਰੋੜਾ ਦਾ ਪ੍ਰੋਗਰਾਮ ਵਿਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਅਧਿਆਪਿਕਾ ਜਸ਼ਨਜੀਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਗੀਤ ਪੇਸ਼ ਕੀਤਾ ਗਿਆ। ਅਧਿਆਪਕਾ ਕਿਰਨਾ ਦੇਵੀ, ਸ਼ੀਤਲ, ਪੂਜਾ ਮਹਿੰਦਰਤਾ ਅਤੇ ਡਿੰਪਲ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਅਧਿਆਪਕਾਂ ਲਈ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਮੁੱਖ ਅਧਿਆਪਕਾ ਨੇ ਅਧਿਆਪਕਾਂ ਨਾਲ ਮਿਲ ਕੇ ਕੇਕ ਵੀ ਕਟਿਆ। ਅੰਤ ਵਿਚ ਮੁੱਖ ਅਧਿਆਪਕਾ ਰਜਨੀ ਅਰੋੜਾ ਨੇ ਆਪਣੇ ਮਨ ਦੀਆਂ ਭਾਵਨਾਵਾਂ ਅਤੇ ਆਪਣੇ ਜੀਵਨ ਦੇ ਸਫਰ ਨੂੰ ਪੇਸ਼ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਅਧਿਆਪਿਕਾ ਮੀਨਾਕਸ਼ੀ ਕੌੜਾ ਵੱਲੋਂ ਬਹੁਤ ਹੀ ਸੁੰਦਰ ਢੰਗ ਨਾਲ ਨਿਭਾਈ ਗਈ। ਇਹ ਪ੍ਰੋਗਰਾਮ ਗਤੀਵਿਧੀ ਇੰਚਾਰਜ ਅਧਿਆਪਕ ਕਿੰਸ਼ੁਲ, ਵਿਕਰਮ ਸ਼ਰਮਾ, ਜਸ਼ਨਜੀਤ ਅਤੇ ਕੋਆਰਡੀਨੇਟਰ ਦੇ ਨੇਤ੍ਰਿਤਵ ਹੇਠ ਕਰਵਾਇਆ ਗਿਆ। ਕਿਸੇ ਵੀ ਸਕੂਲ ਦੀ ਉੱਨਤੀ ਉਸਦੇ ਪ੍ਰਿੰਸੀਪਲ ਦੀ ਮਿਹਨਤ, ਲਗਨ ਅਤੇ ਸਮਰਪਣ ’ਤੇ ਨਿਰਭਰ ਕਰਦੀ ਹੈ। ਅੰਤ ਵਿਚ ਸਾਰੇ ਅਧਿਆਪਕਾਂ ਨੇ ਪ੍ਰਿੰਸੀਪਲ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਤਾਂ ਜੋ ਉਨ੍ਹਾਂ ਦੇ ਨੇਤ੍ਰਿਤਵ ਹੇਠ ਸਾਡਾ ਸਕੂਲ ਹੋਰ ਵੀ ਉੱਚਾਈਆਂ ਹਾਸਲ ਕਰਦਾ ਰਹੇ।