ਬੇਟੇ ਦੇ ਜਨਮ ਦਿਨ ਦੀ ਖੁਸ਼ੀ ’ਚ ਕਲੱਬ ਨੂੰ ਰਾਸ਼ੀ ਭੇਟ
ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ’ਚ ਕਲੱਬ ਨੂੰ ਸੌਂਪਿਆ 2100 ਰੁਪਏ ਦਾ ਚੈੱਕ
Publish Date: Sat, 16 May 2026 04:27 PM (IST)
Updated Date: Sun, 17 May 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਦੇ ਪ੍ਰਧਾਨ, ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੀਤ ਪ੍ਰਧਾਨ ਅਤੇ ਸਥਾਨਕ ਫਰੀਦਕੋਟ ਸੜਕ ’ਤੇ ਸਥਿੱਤ ਕੋਛੜ ਹਾਈਟੈਕ ਲੈਬਾਰਟਰੀ ਦੇ ਸੰਚਾਲਕ ਡਾ ਰਵਿੰਦਰਪਾਲ ਕੋਛੜ ਨੇ ਆਪਣੇ ਹੋਣਹਾਰ ਬੇਟੇ ਨਿਪੁਨ ਕੋਛੜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕਲੱਬ ਦੇ ਸੇਵਾ ਕਾਰਜਾਂ ਵਿੱਚ 2100 ਰੁਪਏ ਦਾ ਯੋਗਦਾਨ ਪਾਇਆ ਹੈ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੋਰੀਆ ਦੀ ਅਗਵਾਈ ਹੇਠ ਰੱਖੇ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ ਕੋਛੜ ਨੇ 2100 ਰੁਪਏ ਦਾ ਚੈੱਕ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਅਤੇ ਸਹਾਇਕ ਖਜਾਨਚੀ ਉਮ ਪ੍ਰਕਾਸ਼ ਗੁਪਤਾ ਨੂੰ ਸੋਂਪਿਆ। ਡਾ ਰਵਿੰਦਰਪਾਲ ਕੋਛੜ ਨੇ ਨਿਪੁਨ ਕੋਛੜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕਲੱਬ ਦੇ ਮੰਚ ’ਤੇ ਰੱਖੀ ਚਾਹ ਪਾਰਟੀ ਬਦਲੇ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਡਾ ਕੋਛੜ ਦੇ ਹੋਣਹਾਰ ਬੇਟੇ ਨਿਪੁਨ ਕੋਛੜ ਨੂੰ ਉਹਨਾ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਪ੍ਰੋ ਐਚ ਐਸ ਪਦਮ, ਡਾ ਐਸ.ਐਨ. ਸਿੰਗਲਾ, ਠੇਕੇਦਾਰ ਪ੍ਰੇਮ ਮੈਣੀ, ਸੁਰਿੰਦਰ ਸਿੰਘ ਸਦਿਉੜਾ, ਡਾ ਦੇਵ ਰਾਜ, ਮੁਖਤਿਆਰ ਸਿੰਘ ਮੱਤਾ, ਮਾ ਸੋਮਨਾਥ ਅਰੋੜਾ, ਗੁਰਮੀਤ ਸਿੰਘ ਮੀਤਾ, ਪੱਪਾ ਮਲਹੋਤਰਾ, ਗੁਰਚਰਨ ਸਿੰਘ ਬੱਬੂ, ਗੋਂਦਾ ਗੇਰਾ, ਕੁਲਬੀਰ ਸਿੰਘ ਮੱਕੜ, ਸਰਨ ਕੁਮਾਰ, ਕੁਲਵੰਤ ਸਿੰਘ ਚਾਨੀ, ਜੋਗਾ ਮੱਕੜ, ਸੁਰਿੰਦਰ ਦਿਉੜਾ, ਟੀਟੂ ਛਾਬੜਾ, ਅਸ਼ੋਕ ਸੇਠੀ, ਪੇ੍ਰਮ ਸਿੰਘ ਢੱਲਾ, ਭੀਮ ਸੈਨ ਮਲਿਕ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਵੀ ਉਚੇਚੇ ਤੌਰ ’ਤੇ ਸ਼ਾਮਲ ਸਨ।