ਨਗਰ ਕੌਂਸਲ ਚੋਣਾਂ-2026 ਲਈ ਤਿਆਰੀਆਂ ਮੁਕੰਮਲ : ਰਾਹੁਲ ਚਾਬਾ
-ਨਗਰ ਕੌਂਸਲ ਚੋਣਾਂ-2026 ਲਈ ਸਾਰੀਆਂ ਤਿਆਰੀਆਂ ਮੁਕੰਮਲ- ਰਾਹੁਲ ਚਾਬਾ
Publish Date: Thu, 14 May 2026 04:09 PM (IST)
Updated Date: Fri, 15 May 2026 04:00 AM (IST)

-ਨਾਮਜ਼ਦਗੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ, ਨਗਰ ਕੌਂਸਲ ਚੋਣਾਂ ਲਈ ਜ਼ਿਲ੍ਹੇ ’ਚ ਕੁੱਲ 168900 ਵੋਟਰ ਚਾਨਾ, ਪੰਜਾਬੀ ਜਾਗਰਣ, ਫ਼ਰੀਦਕੋਟ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਨਗਰ ਕੌਂਸਲ ਚੋਣਾਂ-2026 ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਦੱਸਿਆ ਨਗਰ ਕੌਂਸਲ ਚੋਣਾਂ-2026 ਲਈ ਨਾਮਜ਼ਦਗੀ ਪ੍ਰਕਿਰਿਆ 16 ਮਈ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ 18 ਮਈ 2026 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ 19 ਮਈ 2026 ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ 26 ਮਈ 2026 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵੋਟਾਂ ਪੈਣਗੀਆਂ ਅਤੇ 29 ਮਈ 2026 ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲ ਲਈ ਕੁੱਲ 163 ਪੋਲਿੰਗ ਬੂਥ ਅਤੇ 71 ਵਾਰਡ ਬਣਾਏ ਗਏ ਹਨ। ਨਗਰ ਕੌਂਸਲ ਫਰੀਦਕੋਟ ਲਈ ਪੁਨੀਤ ਸ਼ਰਮਾ ਐੱਸ.ਡੀ.ਐੱਮ ਫਰੀਦਕੋਟ ਨੂੰ ਰਿਟਰਨਿੰਗ ਅਫਸਰ ਅਤੇ ਜਤਿੰਦਰਪਾਲ ਸਿੰਘ ਮਾਨ ਐਗਰੀਕਲਚਰ ਡਿਵੈਲਪਮੈਂਟ ਅਫਸਰ (ਇਨਫੋਰਸਮੈਂਟ) ਫਰੀਦਕੋਟ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ। ਨਗਰ ਕੌਂਸਲ ਫਰੀਦਕੋਟ ਵਿੱਚ 25 ਵਾਰਡ, 65 ਪੋਲਿੰਗ ਬੂਥ ਅਤੇ 70722 ਵੋਟਰ (ਮਰਦ 36800, ਇਸਤਰੀ 33915, ਹੋਰ 7 ਵੋਟਰ) ਹਨ। ਨਗਰ ਕੌਂਸਲ ਕੋਟਕਪੂਰਾ ਲਈ ਬੇਅੰਤ ਸਿੰਘ ਸਿੱਧੂ ਐਸ.ਡੀ.ਐਮ.ਕੋਟਕਪੂਰਾ ਨੂੰ ਰਿਟਰਨਿੰਗ ਅਫਸਰ ਅਤੇ ਗੁਰਚਰਨ ਸਿੰਘ ਬਰਾੜ ਨਾਇਬ ਤਹਿਤਸੀਲਦਾਰ ਕੋਟਕਪੂਰਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯਕੁਤ ਕੀਤਾ ਗਿਆ ਹੈ। ਨਗਰ ਕੌਂਸਲ ਕੋਟਕਪੂਰਾ ਵਿੱਚ 29 ਵਾਰਡ, 66 ਪੋਲਿੰਗ ਬੂਥ ਅਤੇ 71527 ਵੋਟਰ (ਪੁਰਸ਼ 37373, ਇਸਤਰੀ 34150 ਹੋਰ 04 ਵੋਟਰ) ਹਨ। ਨਗਰ ਕੌਂਸਲ ਜੈਤੋ ਲਈ ਵਿਕਰਮਜੀਤ ਐਸ.ਡੀ.ਐਮ. ਜੈਤੋ ਨੂੰ ਰਿਟਰਨਿੰਗ ਅਫਸਰ ਅਤੇ ਹਰਪ੍ਰੀਤ ਸਿੰਘ ਧਾਲੀਵਾਲ ਅਸਿਸਟੈਂਟ ਫੂਡ ਸਪਲਾਈ ਅਫਸਰ ਜੈਤੋ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਜੈਤੋ ਵਿੱਚ 17 ਵਾਰਡ, 32 ਪੋਲਿੰਗ ਬੂਥ ਅਤੇ 26651 ਵੋਟਰ (ਪੁਰਸ਼ 14120 ਇਸਤਰੀ 12529 ਹੋਰ 2 ਵੋਟਰ) ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਬੰਧਤ ਰਿਟਰਨਿੰਗ ਅਫਸਰ ਜਾਂ ਸਹਾਇਕ ਰਿਟਰਨਿੰਗ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।