ਅਧਿਆਪਕ ਜਥੇਬੰਦੀਆਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਰੈਲੀ ਦੀਆਂ ਤਿਆਰੀਆਂ ਮੁਕੰਮਲ
ਅਧਿਆਪਕ ਜਥੇਬੰਦੀਆਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੱਖੀ ਰੈਲੀ ਦੀਆਂ ਤਿਆਰੀਆਂ ਮੁਕੰਮਲ
Publish Date: Sat, 21 Feb 2026 05:40 PM (IST)
Updated Date: Sat, 21 Feb 2026 05:42 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਦੀਆਂ ਸਮੂਹ ਜਥੇਬੰਦੀਆਂ ਦੇ ਅਧਿਆਪਕਾਂ ਵੱਲੋਂ ਸਾਂਝੀ ਇਕੱਤਰਤਾ ਰਵਿੰਦਰ ਸਿੰਘ, ਰਜਿੰਦਰ ਸਿੰਘ, ਰਾਜਵਿੰਦਰ ਸਿੰਘ, ਸੁਖਵੰਤ ਸਿੰਘ, ਰਣਜੀਤ ਸਿੰਘ ਭਲਾਈਆਣਾ, ਤਰਸੇਮ ਸਿੰਘ, ਅਸ਼ੋਕ ਕੁਮਾਰ, ਅਮਿਤ ਕਟਾਰੀਆ ਦੀ ਅਗਵਾਈ ਹੇਠ ਕਰਕੇ ਮਾਨਯੋਗ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕੇਂਦਰ ਸਰਕਾਰ ਵੱਲੋਂ ਜਬਰੀ ਥੋਪੇ ਟੀਈਟੀ ਟੈਸਟ ਦਾ ਵਿਰੋਧ ਕਰਦੇ ਹੋਏ 22 ਫਰਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੱਖੀ ਗਈ ਰੈਲੀ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ। ਇਸ ਮੌਕੇ ਸਾਰੇ ਅਧਿਆਪਕਾਂ ਨੇ ਟੀਈਟੀ ਟੈਸਟ ਦੇ ਵਿਰੋਧ ’ਚ ਆਪਣਾ ਪੱਖ ਅਤੇ ਵਿਚਾਰ ਪੇਸ਼ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਜਬਰੀ ਥੋਪੇ ਗਏ ਈਟੀ ਦੇ ਟੈਸਟ ਦਾ ਵਿਰੋਧ ਕੀਤਾ ਜਿਸ ਦਾ ਸਾਰੇ ਹਾਜ਼ਰ ਅਧਿਆਪਕਾਂ ਨੇ ਭਰਵਾਂ ਸਮਰਥਨ ਕੀਤਾ। ਆਗੂਆਂ ਨੇ ਕਿਹਾ ਕਿ 2010 ਤੋਂ ਪਹਿਲਾਂ ਦੇ ਭਰਤੀ ਹੋਏ ਸਾਰੇ ਅਧਿਆਪਕ ਵਿਗਿਆਪਨ ਦੀਆਂ ਸ਼ਰਤਾਂ ਅਤੇ ਸੰਵਿਧਾਨਿਕ ਪ੍ਰਕਿਰਿਆ ਪੂਰੀ ਕਰਕੇ ਆਏ ਹਨ ਅਤੇ ਟੈਸਟ ਦੇ ਕੇ ਹੀ ਭਰਤੀ ਹੋਏ ਹਨ ਸੋ ਇਨ੍ਹਾਂ ਤੇ ਆਰਟੀਈ 2009 ਦੇ ਨਵੇਂ ਕਾਨੂੰਨ ਤਹਿਤ ਦੁਬਾਰਾ ਟੈਸਟ ਲਾਗੂ ਕਰਨਾ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਅਧਿਆਪਕਾਂ ਦੀ ਖੱਜਲ ਖੁਆਰੀ ਕਰਨਾ ਗੈਰ ਕੁਦਰਤੀ ਗੈਰ ਮਨੁੱਖੀ ਅਤੇ ਧੱਕੇਸ਼ਾਹੀ ਵਾਲਾ ਵਤੀਰਾ ਹੈ ਜੋ ਕਿ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਇਸ ਦਾ ਤਿੱਖਾ ਤੇ ਤਿੱਖਾ ਸੰਘਰਸ਼ ਕਰਕੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਅਧਿਆਪਕਾਂ ਨੇ ਹੱਥ ਖੜੇ ਕਰਕੇ ਟੀਈਟੀ ਟੈਸਟ ਦਾ ਬਾਈਕਾਟ ਕਰਨ ਦਾ ਮਤਾ ਪਾਸ ਕੀਤਾ। ਇਸ ਮੌਕੇ ਗੁਰਮੀਤ ਸਿੰਘ, ਵਿਨੋਦ ਕੁਮਾਰ, ਅਵਤਾਰ ਸਿੰਘ ਐਚਟੀ, ਰਜਿੰਦਰ ਸਿੰਘ ਸੀਐਚਟੀ, ਹਰਨੇਕ ਸੀਐਚਟੀ, ਅਵਤਾਰ ਸਿੰਘ, ਬਲਰਾਜ ਸਿੰਘ ਐਚਟੀ, ਅਮਰਜੀਤ ਸਿੰਘ, ਉਮੇਸ਼ ਕੁਮਾਰ, ਮਨਜੀਤ ਸਿੰਘ, ਤਰਸੇਮ ਸਿੰਘ ਡੀਪੀ, ਸ਼ਮਿੰਦਰ ਬੱਤਰਾ, ਜਸਮੇਲ ਸਿੰਘ, ਦੀਪਕ ਕੁਮਾਰ ਸੇਠੀ, ਬਚਿੱਤਰ ਸਿੰਘ ਐਚਟੀ, ਪਿਰਥੀ ਸਿੰਘ, ਗੁਰਪ੍ਰੀਤ ਸਿੰਘ, ਰਵੀ ਕੁਮਾਰ, ਵਿਨੋਦ ਕੁਮਾਰ, ਜਸਪਾਲ ਸਿੰਘ, ਅਰੁਣ ਮੱਕੜ, ਸੁਖਵੰਤ ਸਿੰਘ ਐਚਟੀ, ਬਲਵਿੰਦਰ ਸਿੰਘ, ਮਨੋਜ ਕੁਮਾਰ, ਅਸ਼ੋਕ ਰਹੇਜਾ, ਮੈਡਮ ਅੰਮ੍ਰਿਤਪਾਲ ਕੌਰ, ਅੰਜਨਾ ਰਾਣੀ, ਚੰਦਰ ਰੇਖਾ, ਕਿਰਨਾ ਰਾਣੀ, ਸੀਮਾ ਰਾਣੀ, ਬਿੰਦੂ ਝਾਂਬ, ਅਨੀਤਾ ਰਾਣੀ, ਗਰਮੀਤ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਗੁਰਦੀਪ ਕੌਰ, ਵੰਦਨਾ ਰਾਣੀ,ਲਲਤਾ ਰਾਣੀ, ਮਨਦੀਪ ਕੁਮਾਰੀ,ਮੀਨੂੰ ਰਾਣੀ, ਰਾਜਵਿੰਦਰ ਸਿੰਘ ਐਚ ਟੀ, ਜਸਵਿੰਦਰ ਸਿੰਘ ਸੀ ਐਚ ਟੀ, ਹਰਜੀਤ ਸਿੰਘ ਹਾਜ਼ਰ ਸਨ।