ਸਾਧਵੀ ਜਯੰਤੀ ਭਾਰਤੀ ਨੇ ਭਗਤਾਂ ਨੂੰ ਸੁਣਾਏ ਪ੍ਰਵਚਨ
ਪ੍ਰਭੂ ਭਗਤਾਂ ਨੂੰ ਪ੍ਰੇਰਣਾ ਦਿੰਦੇ ਹੋਏ
Publish Date: Sat, 25 Apr 2026 03:40 PM (IST)
Updated Date: Sun, 26 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਪ੍ਰਭੂ ਭਗਤਾਂ ਨੂੰ ਪ੍ਰੇਰਣਾ ਦਿੰਦੇ ਹੋਏ ਸਾਧਵੀ ਜਯੰਤੀ ਭਾਰਤੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਅਨੰਤ ਗੌਰਵਸ਼ਾਲੀ ਭਾਰਤੀ ਸੰਸਕ੍ਰਿਤੀ ਦੇ ਵੰਸ਼ਜ ਹਾਂ ਪ੍ਰੰਤੂ ਰਿਸ਼ੀ ਮੁਨੀਆਂ ਦੀਆਂ ਅਸੀਸਾਂ ਨਾਲ ਪਲੀ ਧਰਤੀ, ਪ੍ਰਭੂ ਸ੍ਰੀ ਰਾਮ ਦੀ ਮਰਿਆਦਾ, ਮਹਾਤਮਾ ਬੁੱਧ ਦੀ ਸੱਚ ਪਥ ਗਾਮੀ, ਸ੍ਰੀ ਕ੍ਰਿਸ਼ਨ ਦੇ ਦਿਵਯ ਕਰਮ ਪਥ ਦੀ ਸਾਕਸ਼ੀ ਅੱਜ ਇਸ ਦੀ ਹਾਲਤ ਅਜਿਹੀ ਤਰਸਯੋਗ ਕਿਉਂ ਹੋ ਗਈ। ਵਿਸ਼ਵ ਦੇ ਦ੍ਰਿਸ਼ ਪਟਲ ਤੇ ਜਦੋਂ ਕਦੀ ਕਿਸੇ ਦੇਸ਼ ਦੀ ਸੰਸਕ੍ਰਿਤੀ ਨੇ ਪੂਰਨ ਦਿਵਯਤਾ ਨੂੰ ਪ੍ਰਾਪਤ ਕੀਤਾ, ਕੇਵਲ ਭਾਰਤ ਜਿਸ ਨੇ ਹਮੇਸ਼ਾ ਹੀ ਦਮ ਤੋੜਦੀ ਹੋਈ ਮਾਨਵਤਾ ਨੂੰ ਜੀਵਨ ਦਾਨ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਕੋਲ ਅਥਾਹ ਅਧਿਆਤਮਕ ਕੋਸ਼ ਹੈ, ਜੋ ਹਰ ਪ੍ਰਕਾਰ ਦੀ ਨਿਰਧਨਤਾ ਨੂੰ ਦੂਰ ਕਰ ਸਕਦਾ ਹੈ ਪਰੰਤੂ ਅੱਜ ਭਾਰਤਵਾਸੀ ਉਸ ਦਾ ਲਾਭ ਉਠਾਉਣਾ ਨਹੀਂ ਜਾਣਦੇ। ਇਹੀ ਕਾਰਨ ਹੈ ਕਿ ਵਰਤਮਾਨ ਭਾਰਤ ਇਨ੍ਹਾਂ ਖੋਖਲਾ ਤੇ ਬਦਰੰਗ ਨਜ਼ਰ ਆ ਰਿਹਾ ਹੈ। ਇਸ ਲਈ ਇਹ ਪੂਰਨ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੀ ਸੰਭਵ ਹੋ ਸਕਦਾ ਹੈ ਇਸ ਪਾਵਨ ਸਭਾ ਦੇ ਅੰਦਰ ਸ਼ਿਵ ਮੰਦਰ ਭੱਲਾ ਪਰਿਵਾਰ, ਪਰਮਜੀਤ ਸਿੰਘ ਭੁੱਲਰ ਚੇਅਰਮੈਨ ਮਾਰਕੀਟ ਕਮੇਟੀ, ਰਵੀ ਸ਼ਰਮਾ ਐੱਮਸੀ, ਕੁਲਦੀਪ ਸਿੰਘ ਮੀਨੀਆ ਐੱਮਸੀ, ਸ਼ਿਵ ਸ਼ਕਤੀ ਸੇਵਾ ਸਮਿਤੀ ਮੈਂਬਰ, ਸ਼ਾਮ ਖਾਟੂ ਜੀ ਕਮੇਟੀ, ਨੀਲ ਕੰਠ ਮਹਾਦੇਵ ਕਵਰ ਸੰਘ, ਖੱਤਰੀ ਸਭਾ ਮੈਂਬਰ, ਮਨਪ੍ਰੀਤ ਕੋਹਲੀ, ਗੀਤਾ ਕੋਹਲੀ, ਪਰਮਜੀਤ ਚਾਹਲ ਅਤੇ ਸੁਰਿੰਦਰ ਕੌਰ ਚਾਹਲ ਬੱਧਨੀ ਕਲਾਂ ਮੌਜੂਦ ਰਹੇ।