ਪਾਵਰਕਾਮ ਜਥੇਬੰਦੀਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਪਾਵਰਕਾਮ ਜਥੇਬੰਦੀਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Publish Date: Fri, 01 May 2026 05:24 PM (IST)
Updated Date: Fri, 01 May 2026 05:26 PM (IST)

ਰਿਪੋਰਟਰ ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਾਵਰਕੌਮ ਡਵੀਜ਼ਨ ਮੁਕਤਸਰ ਅਧੀਨ ਕੰਮ ਕਰਦੀਆਂ ਜਥੇਬੰਦੀਆਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਹਰਾਜ ਅਤੇ ਸਕੱਤਰ ਅਮਰਜੀਤ ਪਾਲ ਸ਼ਰਮਾ ਨੇ ਦੱਸਿਆ ਕਿ 1886 ’ਚ ਮਜ਼ਦੂਰ ਜਮਾਤ ਦੇ ਹਾਲਾਤ ਬਹੁਤ ਬਦਤਰ ਸਨ। ਮਜਦੂਰਾਂ ਤੋਂ 24,24 ਘੰਟੇ ਕੰਮ ਲਿਆ ਜਾਦਾ ਸੀ, ਖਾਣ ਪੀਣ ਅਤੇ ਜਿੰਦਗੀ ਜਿਉਣ ਲਈ ਕੋਈ ਸਮਾਂ ਨਹੀਂ ਸੀ, ਅਰਧ ਗੁਲਾਮ ਵਾਲੀ ਜਿੰਦਗੀ ਜਿਉਂ ਰਹੇ ਸਨ। ਗੁਰਸੇਵਕ ਸਿੰਘ, ਸ਼ਿਵਦੀਪ ਸਿੰਘ ਬਰਾੜ ਅਤੇ ਹਾਜ਼ਰ ਆਗੂਆਂ ਨੇ ਦੱਸਿਆ ਕਿ ਉਸ ਸਮੇਂ ਮਜ਼ਦੂਰਾਂ ਦੇ ਸੰਘਰਸ਼ ਨੇ ਅੰਗੜਾਈ ਭਰੀ ਅਤੇ ਸਾਮਰਾਜੀਆ ਦੇ ਖਿਲਾਫ ਸੰਘਰਸ਼ ਦਾ ਅਗਾਜ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਿਰਤੀ ਜਮਾਤ ਨੂੰ ਦਰਪੇਸ਼ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਸਾਰੇ ਕਿਰਤ ਕਰਨ ਵਾਲੇ ਸਮੂਹ ਲੋਕਾਂ ਨੂੰ ਜਥੇਬੰਦ ਹੋਕੇ ਸੰਘਰਸ਼ਾਂ ਦੇ ਮੈਦਾਨਾਂ ’ਚ ਨਿਤਰਣ ਦੀ ਲੋੜ ਹੈ। ਇਨਕਲਾਬੀ ਜਮਹੂਰੀ ਲਹਿਰ ਦੇ ਆਗੂਆਂ ਨੂੰ ਸੁਹਿਰਦਤਾ ਦੇ ਨਾਲ ਗੈਰ ਜਥੇਬੰਦ ਲੋਕਾਂ ਨੂੰ ਜਥੇਬੰਦ ਕਰਕੇ ਸੰਘਰਸ਼ਾਂ ’ਚ ਸ਼ਾਮਿਲ ਕਰਨ ਦੀ ਲੋੜ ਹੈ। ਲੋਕਾਂ ਨੂੰ ਲਾਮਬੰਦ ਕਰਕੇ ਲੋਕ ਵਿਰੋਧੀ ਨੀਤੀਆਂ ਦਾ ਮੂੰਹ ਮੋੜਕੇ, ਲੋਕ ਪੱਖੀ ਨੀਤੀਆਂ ਲਾਗੂ ਕਰਵਾਉਣਾ ਹੀ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਅੱਜ ਦੇ ਸਰਧਾਂਜਲੀ ਸਮਾਗਮ ’ਚ ਪੈਨਸ਼ਨਰ ਐਸੋਸੀਏਸ਼ਨ ਤੋਂ ਜਰਨੈਲ ਸਿੰਘ, ਮੇਜਰ ਸਿੰਘ, ਭਜਨ ਸਿੰਘ, ਜਸਵਿੰਦਰ ਸਿੰਘ, ਸ਼ਿਵਦੀਪ ਸਿੰਘ ਬਰਾੜ, ਵਿਜੈ ਕੁਮਾਰਸੋਈ, ਬਲਜੀਤ ਸਿੰਘ ਬਰਾੜ,ਬਲਦੇਵ ਸਿੰਘ ਟੀਐਸਯੂ ਤੋਂ ਗੁਰਸੇਵਕ ਸਿੰਘ, ਬਰਜਿੰਦਰ ਕੁਮਾਰ, ਟੀਐਸਯੂ ਭੰਗਲ ਤੋਂ ਗੁਰਦਿੱਤ ਸਿੰਘ, ਠੇਕਾ ਮੁਲਾਜ਼ਮ ਪਾਵਰਕਾਮ ਅਤੇ ਟਰਾਸਕੋ ਤੋਂ ਕੇਸਰ ਸਿੰਘ, ਜੀਤ ਸਿੰਘ, ਸੀਐਚਬੀ ਲਾਇਨਮੈਨ ਯੂਨੀਅਨ ਤੋਂ ਅੰਗਰੇਜ ਸਿੰਘ, ਪੈਸਕੋ ਤੋਂ ਮੀਨਾ ਰਾਣੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸ਼ਰਧਾਂਜਲੀ ਸਮਾਗਮ ’ਚ ਵੱਡੀ ਗਿਣਤੀ ’ਚ ਭੈਣਾ ਅਤੇ ਸਾਥੀ ਹਾਜ਼ਰ ਸਨ।