ਵਿਧਾਇਕ ਡਿੰਪੀ ਢਿੱਲੋਂ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ
ਪਾਵਰਕਾਮ ਸੀਐਚਬੀ ਲਾਈਨਮੈਨ ਠੇਕਾ ਮੁਲਾਜਮਾਂ ਨੇ ਵਿਧਾਇਕ ਡਿੰਪੀ ਢਿੱਲੋਂ ਦੇ ਦਫ਼ਤਰ ਅੱਗੇ ਪਰਿਵਾਰ ਸਮੇਤ ਲਾਇਆ ਧਰਨਾ
Publish Date: Tue, 28 Apr 2026 03:29 PM (IST)
Updated Date: Tue, 28 Apr 2026 03:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਪਾਵਰਕਾਮ ਸੀਐਚਬੀ ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਗਿੱਦੜਬਾਹਾ ਵਿਖੇ ਵਿਧਾਇਕ ਡਿੰਪੀ ਢਿੱਲੋਂ ਦੇ ਦਫਤਰ ਅੱਗੇ ਪਰਿਵਾਰ ਸਮੇਤ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਅੰਗਰੇਜ ਸਿੰਘ, ਸੂਬਾ ਜਰਨਲ ਸਕੱਤਰ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਬੁੱਟਰ ਵੱਲੋਂ ਸੂਬਾ ਕਨਵੀਨਰ ਕੁਲਵਿੰਦਰ ਸਿੰਘ ਢਿੱਲੋਂ ਵੱਲੋਂ ਦੱਸਿਆ ਕਿ ਬਿਜਲੀ ਵਿਭਾਗ ’ਚ ਲੰਮੇ ਅਰਸੇ ਤੋਂ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰ ਰਹੇ ਹਨ, ਇਨ੍ਹਾਂ ਸਾਥੀ ਤੋਂ ਘੱਟ ਤਨਖਾਹ ’ਚ 11ਕੇਵੀ ਐਲਟੀ ਲਾਈਨ ਦਾ ਕੰਮ ਲਿਆ ਜਾਂਦਾ ਹੈ। 2012 ਤੋਂ ਇਨ੍ਹਾਂ ਸਾਥੀਆਂ ਦਾ ਸ਼ੋਸਣ ਹੁੰਦਾ ਆ ਰਿਹਾ ਹੈ, ਕਿਸੇ ਵੀ ਸਰਕਾਰ ਨੇ ਇਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ। ਜਦੋਂ ਮਾਣ ਸਰਕਾਰ ਸੱਤਾ ’ਚ ਆਈ ਇਨ੍ਹਾਂ ਨੇ ਵੀ ਝੂਠੇ ਵਾਅਦੇ ਕੀਤੇ, ਅੱਜ 4 ਸਾਲ ਹੋ ਗਏ ਇਸ ਸਰਕਾਰ ਨੇ ਇਨ੍ਹਾਂ ਮੁਲਾਜਮ ਬਾਰੇ ਕੁੱਝ ਨਹੀਂ ਕੀਤਾ, ਸਿਰਫ ਸਮਾਂ ਟਪਾਇਆ ਜਾ ਰਿਹਾ ਹੈ। ਅੱਜ ਵਿਧਾਇਕ ਡਿੰਪੀ ਢਿੱਲੋਂ ਦੇ ਦਫਤਰ ਅੱਗੇ ਜਥੇਬੰਦੀ ਵੱਲੋਂ ਇਸ ਲਈ ਧਰਨਾ ਲਗਾਇਆ ਗਿਆ ਕਿ ਜਦੋਂ ਇਸ ਹਲਕੇ ’ਚ ਬਾਏ ਇਲੈਕਸ਼ਨ ਸੀ ਉਦੋਂ ਵਿਧਾਇਕ ਡਿੰਪੀ ਢਿੱਲੋਂ ਨਾਲ ਮੁੱਖ ਮੰਤਰੀ ਪੰਜਾਬ ਵੱਲੋਂ ਜਿੱਤਣ ਤੋਂ ਬਾਅਦ ਮੀਟਿੰਗ ਕਰਨ ਦਾ ਭਰੋਸਾ ਕੀਤਾ ਸੀ ਤੇ ਮੰਗ ਹੱਲ ਕਰਨ ਬਾਰੇ ਕਿਹਾ ਗਿਆ ਸੀ। ਅੱਜ 2 ਸਾਲ ਹੋ ਗਏ ਵਿਧਾਇਕ ਵੱਲੋਂ ਕੋਈ ਮੀਟਿੰਗ ਨਹੀਂ ਕਾਰਵਾਈ ਗਈ ਜਿਸਦੇ ਵਿਰੋਧ ’ਚ ਅੱਜ ਦਿੱਤੇ ਸਮੇਂ ਤੇ ਪਰਿਵਾਰ ਅਤੇ ਬੱਚਿਆਂ ਸਮੇਤ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਵੱਲੋਂ ਮੰਗ ਹੈ ਕਿ ਸਾਰੇ ਕੱਚੇ ਮੁਲਾਜਮ ਨੂੰ ਪੱਕਾ ਕੀਤਾ ਜਾਵੇ, ਤਨਖਾਹਾਂ ’ਚ ਵਾਧਾ ਕੀਤਾ ਜਾਵੇ, ਹਾਦਸਾ ਪੀੜਤ ਪਰਿਵਾਰ ਨੂੰ ਰਹਿੰਦਾ ਮੁਆਵਜਾ ਅਦਾ ਕੀਤਾ ਜਾਵੇ ਅਤੇ ਨੌਕਰੀ ਦਿੱਤੀ ਜਾਵੇ।