ਸਰਕਾਰੀ ਸਕੂਲ ਖੋਸਾ ਰਣਧੀਰ ’ਚ ਕਰਵਾਏ ਪੋਸਟਰ ਮੁਕਾਬਲੇ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ
Publish Date: Wed, 06 May 2026 03:57 PM (IST)
Updated Date: Wed, 06 May 2026 03:59 PM (IST)
ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਮੋਗਾ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੋਸਾ ਰਣਧੀਰ ਵਿਖੇ ਸਕੂਲ ਮੁਖੀ ਰਾਜੇਸ਼ਪਾਲ ਦੀ ਰਹਿਨੁਮਾਈ ਹੇਠ ਅਤੇ ਬੀਆਈਐੱਸ ਮੈਂਟਰ ਕਿਰਨ ਬਾਲਾ ਅਤੇ ਸਨੇਹਾ ਕੇਸਰੀ ਦੀ ਯੋਗ ਅਗਵਾਈ ਹੇਠ ਭਾਰਤ ਸਰਕਾਰ ਦੇ ਮੰਤਰਾਲੇ ਕੰਜੂਮਰ ਆਫ਼ ਫੂਡ ਅਤੇ ਪਬਲਿਕ ਡਿਸਟਰੀਬਿਊਸ਼ਨ ਅਧੀਨ ਚੱਲ ਰਹੀ ਨੈਸ਼ਨਲ ਸਟੈਂਡਰਡ ਬਾਡੀ ਆਫ਼ ਇੰਡੀਆ ਦੇ ਬੀਆਈਐੱਸ ਕਲੱਬ ਐੱਸਸੀ 4909 ਵੱਲੋਂ ਸਕੂਲ ਦੇ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ । ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਾਜੇਸ਼ ਪਾਲ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਪਾਲ ਵੱਲੋਂ ਬੱਚਿਆਂ ਨੂੰ ਸਰਟੀਫ਼ਿਕੇਟ ਅਤੇ ਸਨਮਾਨ ਵਜੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਪਾਲ, ਕਿਰਨ ਬਾਲਾ, ਸਨੇਹਾ ਕੇਸਰੀ, ਗੁਰਜੋਤ ਕੌਰ, ਰਜਨੀ ਬਾਲਾ, ਪ੍ਰੀਤੀ ਸਿੰਗਲਾ, ਨੈਨਸੀ, ਨਰਿੰਦਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।