ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਦੇ

ਕਾਬੂ ਕੀਤੇ ਮੁਲਜ਼ਮਾਂ ਵਿਚੋਂ 2 ਸਕੇ ਭਰਾ ਹਨ, ਕਿਰਾਏ ਦੇ ਮਕਾਨ ਵਿਚ ਕੋਟ ਈਸੇ ਖਾਂ ਵਿਖੇ ਰਹਿ ਰਹੇ ਸਨ
ਸਵਰਨ ਗੁਲਾਟੀ, ਪੰਜਾਬੀ ਜਾਗਰਣ
ਮੋਗਾ: ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨੀਲਾਂਬਰੀ ਜਗਦਲੇ ਵਿਜੇ ਆਈਪੀਐੱਸ, ਆਈਜੀ ਫ਼ਰੀਦਕੋਟ ਰੇਂਜ, ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਕ੍ਰਿਸ਼ਨ ਸਿੰਗਲਾ, ਐੱਸਪੀ (ਆਈ) ਮੋਗਾ ਦੀ ਸੁਪਰਵੀਜ਼ਨ ਅਤੇ ਜਸਵਰਿੰਦਰ ਸਿੰਘ ਡੀਐੱਸਪੀ ਧਰਮਕੋਟ ਦੀ ਅਗਵਾਈ ਹੇਠ ਸੁਨੀਤਾ ਰਾਣੀ ਮੁੱਖ ਅਫ਼ਸਰ ਥਾਣਾ ਕੋਟ ਈਸੇ ਖਾਂ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਥਾਣਾ ਕੋਟ ਈਸੇ ਖਾਂ ਜੋ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਮੁਖ਼ਬਰ ਖ਼ਾਸ ਵੱਲੋਂ ਮਿਲੀ ਠੋਸ ਇਤਲਾਹ ਮਿਲਣ ’ਤੇ ਇਕ ਕਾਰ ਸਵਾਰ ਤਿੰਨ ਵਿਅਕਤੀ ਮਨਪ੍ਰੀਤ ਸਿੰਘ, ਲਵਦੀਪ ਸਿੰਘ ਵਾਸੀਆਨ ਸ਼ਾਹ ਅਬੂ ਬੱਕਰ ਥਾਣਾ ਸਦਰ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਲਵਪ੍ਰੀਤ ਸਿੰਘ ਵਾਸੀ ਸੁਦਾਂ ਥਾਣਾ ਮਖੂ ਜ਼ਿਲ੍ਹਾ ਫ਼ਿਰੋਜ਼ਪੁਰ ਪਾਸੋਂ 500 ਗ੍ਰਾਮ ਅਫ਼ੀਮ, 1 ਰਿਵਾਲਵਰ 32 ਬੋਰ ਸਮੇਤ 05 ਜ਼ਿੰਦਾ ਰੌਂਦ, 02 ਪਿਸਟਲ 32 ਬੋਰ ਸਮੇਤ 06 ਜਿੰਦਾ ਰੌਂਦ ਅਤੇ 01 ਲੱਖ ਰੁਪਏ ਡਰੱਗ ਮਨੀ ਅਤੇ 1 ਕਾਰ ਮਾਰਕਾ ਪੋਲੇ ਦੇ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਧਰਮਕੋਟ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਤਲਾਸ਼ ਸ਼ੱਕੀ ਪੁਰਸ਼ਾਂ ਸਬੰਧੀ ਰਵਾਨਾ ਸੀ ਤਾਂ ਦੌਰਾਨੇ ਗਸ਼ਤ ਮੇਨ ਚੌਂਕ ਕੋਟ ਈਸੇ ਖਾਂ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਨਪ੍ਰੀਤ ਸਿੰਘ, ਲਵਦੀਪ ਸਿੰਘ ਦੋਨੋਂ ਸਕੇ ਭਰਾ ਵਾਸੀਆਨ ਸ਼ਾਹ ਬੁੱਕਰ ਥਾਣਾ ਸਦਰ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਲਵਪ੍ਰੀਤ ਸਿੰਘ ਵਾਸੀ ਸੁਦਾਂ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਜੇ ਆਪਣੇ ਸਾਥੀਆਂ ਨਾਲ ਵੱਖ ਵੱਖ ਤਰ੍ਹਾਂ ਦੇ ਸੰਗੀਨ ਜ਼ੁਰਮ ਕਰਦੇ ਹਨ ਅਤੇ ਉਹ ਮੋਗਾ ਰੋਡ ਆਦਰਸ਼ ਨਗਰ ਕੋਟ ਈਸੇ ਖਾਂ ਵਿਖੇ ਕਿਰਾਏ ਦੇ ਮਕਾਨ ਵਿਚ ਰਹਿਦੇ ਹਨ ਜਿਨ੍ਹਾਂ ਪਾਸੋਂ ਅਫ਼ੀਮ, ਨਾਜਾਇਜ਼ ਅਸਲਾ ਅਤੇ ਡਰਗ ਮਨੀ ਬਰਾਮਦ ਹੋ ਸਕਦੇ ਹਨ।
ਜੋ ਅੱਜ ਵੀ ਕਿਰਾਏ ਦੇ ਮਕਾਨ ਵਿਚ ਮੌਜੂਦ ਹਨ। ਜਿਸ ’ਤੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਵੱਲੋਂ ਮੁਖ਼ਬਰ ਖ਼ਾਸ ਵੱਲੋਂ ਦੱਸੀ ਜਗ੍ਹਾ ’ਤੇ ਸਾਥੀ ਕਰਮਚਾਰੀਂ ਸਮੇਤ ਰੇਡ ਕਰਕੇ ਮਨਪ੍ਰੀਤ ਸਿੰਘ ਉਕਤ, ਲਵਦੀਪ ਸਿੰਘ ਉਕਤ ਅਤੇ ਲਵਪ੍ਰੀਤ ਸਿੰਘ ਉਕਤ ਨੁੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ’ਚੋਂ 500 ਗਰਾਮ ਅਫੀਮ, 01 ਰਿਵਾਲਵਰ 32 ਬੋਰ ਸਮੇਤ 05 ਜਿੰਦਾ ਰੌਦ, 02 ਪਿਸਟਲ 32 ਬੋਰ ਸਮੇਤ 06 ਜਿੰਦਾ ਰੌਂਦ ਅਤੇ 01 ਲੱਖ ਰੁਪਏ ਡਰੱਗ ਮਨੀ ਅਤੇ 01 ਕਾਰ ਮਾਰਕਾ ਪੋਲੋ ਬਰਾਮਦ ਕੀਤੀ ਗਈ। ਜਿਸ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਜਿੰਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼਼ ਕਰਕੇ ਪੁਲਿਸ ਰੀਮਾਂਡ ਹਾਸਲ ਕੀਤਾ ਜਾਵੇਗਾ। ਮੁਕੱਦਮਾ ਦੀ ਅਗਲੀ ਤਫ਼ਤੀਸ਼ ਅਮਲ ਵਿਚ ਲਿਆਂਦੀ ਜਾਵੇਗੀ।