ਰਾਇਲ ਕੌਨਵੈਂਟ ਸਕੂਲ ਦਾ ਪੀਯੂਸ਼ ਬਣਿਆ ਜ਼ਿਲ੍ਹਾ ਟਾਪਰ
ਸਥਾਨਕ ਇਲਾਕੇ ਦੀ ਨਾਮਵਰ
Publish Date: Mon, 18 May 2026 03:49 PM (IST)
Updated Date: Tue, 19 May 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰਾਇਲ ਕੌਨਵੈਂਟ ਸਕੂਲ ਦੇ ਮੈਡੀਕਲ ਸਟਰੀਮ ਦੇ ਵਿਦਿਆਰਥੀ ਪੀਯੂਸ਼ ਭੰਡਾਰੀ ਨੇ 96.4 ਫੀਸਦੀ ਅੰਕਾਂ ਨਾਲ ਜ਼ਿਲ੍ਹਾ ਟੋਪਰ ਬਣ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਦੌਰਾਨ ਆਰਟਸ ਸਟਰੀਮ ਦੀ ਹਰਸਿਮਰਨ ਕੌਰ 94 ਫੀਸਦੀ, ਗੁਰਪ੍ਰੀਤ ਕੌਰ 92.4 ਫੀਸਦੀ, ਕੋਮਲਪ੍ਰੀਤ ਕੌਰ 91 ਫੀਸਦੀ, ਬਲਰੀਨ ਕੌਰ 90 ਫੀਸਦੀ, ਕਮਰਸ ਸਟਰੀਮ ਦੇ ਸਕਸ਼ਮ ਅਤੇ ਸਤਵਿੰਦਰ ਸਿੰਘ 94 ਫੀਸਦੀ, ਵੰਦਨਾ ਸ਼ਰਮਾ 92.2 ਫੀਸਦੀ, ਮਹਿਤਾਬ ਸਿੰਘ 91 ਫੀਸਦੀ, ਅਨੁਜ ਗੋਇਲ 90 ਫੀਸਦੀ, ਨਾਨ ਮੈਡੀਕਲ ਦੀ ਪ੍ਰਭਨੂਰ ਕੌਰ 91 ਫੀਸਦੀ ਅਤੇ ਮੈਡੀਕਲ ਸਟਰੀਮ ਦੀ ਹੇਜਲ ਅਤਰੀ ਨੇ 92 ਫੀਸਦੀ ਅੰਕ ਹਾਸਲ ਕਰਕੇ ਆਪਣੇ- ਆਪਣੇ ਸਟਰੀਮ ’ਚੋਂ ਟੋਪ ਕੀਤਾ। ਇਸ ਤੋਂ ਇਲਾਵਾ ਸਕੂਲ ਦੇ ਬਹੁਤ ਸਾਰੇ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਵਿਚੋਂ 100 ਵਿਚੋਂ 100 ਅੰਕ ਹਾਸਲ ਕਰਕੇ ਵਿਸ਼ਾ ਟੋਪਰ ਬਣੇ।ਵਿਸ਼ੇਸ਼ ਵਰਨਣ ਯੋਗ ਹੈ ਕਿ 12 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅਤੇ 40 ਵਿਦਿਆਰਥੀਆਂ ਨੇ 80 ਫੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ। ਇਸ ਖੁਸ਼ੀ ਦੇ ਮੌਕੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਸੋਨਿਕਾ ਵਾਲੀਆ, ਵਾਈਸ ਚੇਅਰਮੈਨ ਨਿਖਿਲ ਵਾਲੀਆ, ਐੱਚਆਰ ਮੈਨੇਜਰ ਨਿਧੀ ਵਾਲੀਆ, ਪ੍ਰਿੰਸੀਪਲ ਭਰਤ ਕਾਲੀਆ ਅਤੇ ਵਾਈਸ ਪ੍ਰਿੰਸੀਪਲ ਰੇਖਾ ਭੰਡਾਰੀ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਪੀਊਸ਼ ਭੰਡਾਰੀ ਨੇ ਜਿਲਾ ਟੋਪਰ ਬਣ ਕੇ ਨਾ ਕੇਵਲ ਆਪਣੇ ਮਾਪਿਆਂ ਦਾ ਸਗੋਂ ਸਕੂਲ ਅਤੇ ਇਲਾਕਾ ਨਿਹਾਲ ਸਿੰਘ ਵਾਲਾ ਦਾ ਨਾਂ ਰੋਸ਼ਨ ਕੀਤਾ ਹੈ। ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਅਧਿਆਪਕਾਂ ਦੇ ਸਹੀ ਦਿਸ਼ਾ ਨਿਰਦੇਸ਼ ਅਤੇ ਵਿਦਿਆਰਥੀ ਦੀ ਆਪਣੀ ਸਖ਼ਤ ਮਿਹਨਤ ਨੇ ਸਕੂਲ ਦੇ ਇਤਿਹਾਸ ਨੂੰ ਦੁਹਰਾਇਆ ਹੈ।