ਖ਼ਰੀਦ ਕੇਂਦਰ ਖੁਖਰਾਣਾ ’ਚ ਲੱਗੇ ਕਣਕ ਦੇ ਢੇਰ
ਖ਼ਰੀਦ ਕੇਂਦਰ ਖੁਖਰਾਣਾ ਵਿਚ
Publish Date: Fri, 01 May 2026 04:02 PM (IST)
Updated Date: Sat, 02 May 2026 04:02 AM (IST)

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਘੱਲ ਕਲਾਂ: ਖ਼ਰੀਦ ਕੇਂਦਰ ਖੁਖਰਾਣਾ ਵਿਚ ਇਸ ਵਾਰ ਇਕ ਲੱਖ ਤੀਹ ਹਜ਼ਾਰ ਗੱਟਿਆਂ ਦੀ ਖ਼ਰੀਦ ਹੋਈ ਪੱਚੀ ਹਜ਼ਾਰ ਗੱਟਿਆਂ ਦੀ ਲਿਫ਼ਟਿੰਗ ਹੋਈ ਹੈ ਪਰ ਅਜੇ ਵੀ ਇਕ ਲੱਖ ਪੰਜ ਹਜ਼ਾਰ ਬਾਕੀ ਨੇ ਰੋਜ਼ਾਨਾ 2 ਤੋਂ 3 ਟਰੱਕ ਹੀ ਭੇਜੇ ਜਾਂਦੇ ਨੇ ਅਡਾਨੀ ਵਿਚ ਲੇਬਰ ਦੀ ਘਾਟ ਦਾ ਬਹਾਨਾ ਲਗਾ ਕੇ ਲਿਫ਼ਟਿੰਗ ਦਾ ਕੰਮ ਰੁਕਿਆ ਹੋਇਆ ਹੈ। ਖ਼ਰੀਦ ਕੇਂਦਰ ਵਿਚ 200 ਬੰਦਾ ਲੇਬਰ ਦਾ ਵੇਹਲਾ ਬੈਠਾ ਹੈ, ਜਿਨ੍ਹਾਂ ਦਾ ਇਕ ਬੰਦੇ ਦਾ ਰੌਜ਼ਾਨਾ ਖ਼ਰਚ 200 ਤੋਂ 300 ਰੁਪਏ ਹੈ, ਇਸ ਖ਼ਰੀਦ ਕੇਂਦਰ ਵਿਚ ਸਿਉਂਕ ਬਹੁਤ ਜ਼ਿਆਦਾ ਹੈ ਜਿਸ ਕਰਕੇ ਬਾਰਦਾਨਾਂ ਖ਼ਰਾਬ ਹੋ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਰੀਦ ਕੇਂਦਰ ਪ੍ਰਧਾਨ ਬੂਟਾ ਸਿੰਘ ਆੜ੍ਹਤੀਏ ਨੇ ਕੀਤਾ, ਉਨ੍ਹਾਂ ਕਿਹਾ ਕਿ ਜਿਸ ਵੇਲੇ ਕਣਕ ਦੀ ਖ਼ਰੀਦ ਕੀਤੀ ਗਈ ਸੀ ਉਸ ਵੇਲੇ ਕਣਕ ਦਾ ਮੌਊਸਚਰ 12 ਸੀ ਜਿਹੜਾ ਕਿ ਘਟ ਕੇ 8 ਰਹਿ ਗਿਆ ਹੈ, ਜਿਸ ਕਰਕੇ ਹਰ ਇਕ ਗੱਟੇ ਵਿਚ 800 ਤੋਂ 900 ਗ੍ਰਾਮ ਵਜ਼ਨ ਘੱਟ ਰਿਹਾ ਹੈ, ਕਿਸਾਨਾਂ ਕੋਲੋਂ ਸਰਕਾਰ ਨੇ ਕਣਕ ਖ਼ਰੀਦ ਕੇ ਉਨ੍ਹਾਂ ਨੂੰ ਵੇਹਲੇ ਕਰ ਦਿੱਤਾ ਪਰ ਮੰਡੀ ਵਿਚ ਲਿਫ਼ਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ 72 ਘੰਟਿਆਂ ਦੇ ਬਾਅਦ ਮੰਡੀ ਮਜ਼ਦੂਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਪਰ ਹੁਣ ਇਹ ਵੀ ਮਜ਼ਬੂਰ ਹਨ, ਮਜ਼ਦੂਰਾਂ ਨੇ ਆਪਣੀਆਂ ਪ੍ਰੇਸ਼ਾਨੀਆਂ ਦੱਸਦਿਆਂ ਕਿਹਾ ਕਿ ਚੋਰੀ ਦਾ ਬਹੁਤ ਡਰ ਰਹਿੰਦਾ ਹੈ ਜਿਸ ਕਰਕੇ ਰਾਤਾਂ ਨੂੰ ਸੌਣਾਂ ਵੀ ਔਖਾ ਹੋਇਆ ਪਿਆ ਹੈ, ਮੱਛਰ ਬਹੁਤ ਜ਼ਿਆਦਾ ਹੈ, ਪਿਛਲੇ ਦਿਨੀਂ ਚੋਰ ਕਣਕ ਚੋਰੀ ਕਰ ਕੇ ਲੈ ਗਏ ਸਨ। ਉਨ੍ਹਾਂ ਕਿਹਾ ਕਿ ਅਗਰ ਆਉਣ ਵਾਲੇ ਦਿਨਾਂ ਵਿਚ ਲਿਫ਼ਟਿੰਗ ਨਹੀਂ ਹੋਵੇਗੀ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਸਕਿਊਰਟੀ ਗਾਰਡ ਦਿੱਤੇ ਜਾਣ। ਇਸ ਮੌਕੇ ਅਮਰੀਕ ਸਿੰਘ ਖੁਖਰਾਣਾ ਪੰਚਾਇਤ ਮੈਂਬਰ, ਚੌਧਰੀ ਗੁਰਪ੍ਰੀਤ ਸਿੰਘ ਪੰਚਾਇਤ ਮੈਂਬਰ ਮਹੇਸਰੀ, ਨਾਇਬ ਸਿੰਘ ਲੇਬਰ ਪ੍ਰਧਾਨ, ਗੁਰਤੇਜ ਸਿੰਘ, ਰੁਪਿੰਦਰ ਸਿੰਘ ਖੁਖਰਾਣਾ ਅਤੇ ਹੋਰ ਵੀ ਬਹੁਤ ਸਾਰੇ ਹਾਜ਼ਰ ਸਨ।