ਸ਼ਰਧਾਲੂਆਂ ਨੇ ਮਾਣਿਆ ਪ੍ਰਵਚਨਾਂ ਦਾ ਆਨੰਦ
ਜਦੋਂ ਇੱਕ ਗੁਰੂ ਉਸ ਤੇ ਜੀਵਨ ਦੇ ਵਿੱਚ ਆਉਂਦਾ ਹੈ - ਸਾਧਵੀ ਸਰਬਜੀਤ ਭਾਰਤੀ
Publish Date: Mon, 18 May 2026 04:22 PM (IST)
Updated Date: Tue, 19 May 2026 04:03 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਦਿਵਯ ਜੋਯਤੀ ਜਾਗ੍ਰਤੀ ਸੰਸਥਾਨ ਦੇ ਵੱਲੋਂ ਮੋਗਾ ਰੋਡ ਸਥਿਤ ਕੋਟਕਪੂਰਾ ਆਸ਼ਰਮ ਦੇ ਵਿੱਚ ਸਤਿਸੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਸਰਬਜੀਤ ਭਾਰਤੀ ਜੀ ਨੇ ਆਪਣੇ ਵਿਚਾਰਾਂ ਵਿੱਚ ਆਈ ਹੋਈ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਕੋਈ ਇਨਸਾਨ ਭਗਤੀ ਦੇ ਮਾਰਗ ਉੱਪਰ ਚੱਲਦਾ ਹੈ ਤਾਂ ਉਸ ਦੇ ਸਾਹਮਣੇ ਬਹੁਤ ਸਾਰੀਆਂ ਵਿਪਰੀਤ ਪਰਿਸਥਿਤੀਆਂ ਆਉਂਦੀਆਂ ਹਨ। ਜਿਸਦਾ ਸਾਮਣਾ ਨਾ ਚਾਹੁੰਦੇ ਹੋਏ ਵੀ ਇੱਕ ਸ਼ਿਸ਼ ਨੂੰ ਕਰਨਾ ਪੈਂਦਾ ਹੈ। ਇਸ ਲਈ ਇਕ ਇਨਸਾਨ ਨੂੰ ਭਗਤੀ ਮਾਰਗ ਉਪਰ ਚੱਲਣ ਦੇ ਲਈ ਦਿੜ੍ਰ ਸੰਕਲਪ ਵਾਲਾ ਬਣਨਾ ਪੈਂਦਾ ਹੈ। ਭਗਤੀ ਦਾ ਸੰਕਲਪ ਦਾ ਅਰਥ ਹੈ ਪ੍ਰਮਾਤਮਾ ਦੇ ਪ੍ਰਤੀ ਪੂਰਨ ਸਮਰਪਣ, ਸ਼ਰਧਾ ਅਤੇ ਨਿਰਸਵਾਰਥ ਪ੍ਰੇਮ। ਇਸ ਦਾ ਮੁੱਖ ਆਧਾਰ ਹੰਕਾਰ ਦਾ ਤਿਆਗ ਕਰਕੇ ਸੱਚੀ ਭਗਤੀ ਵਿੱਚ ਕੋਈ ਲਾਲਚ ਜਾਂ ਸੰਸਾਰਿਕ ਇੱਛਾ ਨਹੀਂ ਹੁੰਦੀ। ਇੱਥੇ ਭਗਤ ਕੇਵਲ ਪ੍ਰਭੂ ਦੀ ਖੁਸ਼ੀ ਅਤੇ ਉਸਦੀ ਸੇਵਾ ਦੀ ਕਾਮਨਾ ਕਰਦਾ ਹੈ ਆਪਣੇ ਮਨ ਨੂੰ ਪ੍ਰਭੂ ਦੀ ਸੇਵਾ ਵਿੱਚ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਅਧਿਆਤਮਕ ਅਵਸਥਾ ਹੈ ਜੋ ਮਨੁੱਖ ਨੂੰ ਅੰਦਰੂਨੀ ਸ਼ਾਂਤੀ ਅਤੇ ਮੁਕਤੀ ਵੱਲ ਲੈ ਜਾਂਦੀ ਹੈ। ਸ਼੍ਰੀਮਦ ਭਾਗਵਤ ਵਿੱਚ ਭਗਤੀ ਦੇ 9 ਪ੍ਰਕਾਰ ਦੱਸੇ ਗਏ ਹਨ, ਜਿਨ੍ਹਾਂ ਵਿੱਚ ਪ੍ਰਭੂ ਦੀ ਕਥਾ ਸੁਣਨਾ (ਸ਼੍ਰਵਣ), ਨਾਮ ਜਪਣਾ (ਕੀਰਤਨ), ਸਿਮਰਨ, ਅਤੇ ਆਤਮ-ਸਮਰਪਣ ਮੁੱਖ ਹਨ। ਇਹ ਆਤਮਾ ਅਤੇ ਪਰਮਾਤਮਾ ਦੇ ਮੇਲ ਦਾ ਮਾਰਗ ਹੈ। ਭਗਤੀ ਕੋਈ ਜ਼ਬਰਦਸਤੀ ਨਹੀਂ, ਸਗੋਂ ਪ੍ਰਮਾਤਮਾ ਨਾਲ ਅਥਾਹ ਪ੍ਰੇਮ ਦੀ ਭਾਵਨਾ ਹੈ। ਇਸ ਵਿੱਚ ਮਨੁੱਖ ਆਪਣੇ ਇਸ਼ਟ ਨੂੰ ਸਭ ਕੁਝ ਸਮਰਪਿਤ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਮਰਪਣ ਦੀ ਭਾਵਨਾ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਸਮਰਪਣ ਹੀ ਇਨਸਾਨ ਨੂੰ ਦ੍ਰਿੜ ਸੰਕਲਪਵਾਨ ਬਣਾਉਂਦਾ ਹੈ। ਕਿਉਂਕਿ ਜਦੋਂ ਤੱਕ ਇਨਸਾਨ ਦੇ ਮਨ ਦੇ ਵਿੱਚ ਸਮਰਪਣ ਅਤੇ ਸੰਕਲਪ ਦੀ ਭਾਵਨਾ ਨਹੀਂ ਆਉਂਦੀ ਉਦੋਂ ਤੱਕ ਇੱਕ ਇਨਸਾਨ ਭਗਤ ਨਹੀਂ ਬਣ ਸਕਦਾ ਅਤੇ ਇਹ ਭਾਵਨਾ ਇੱਕ ਇਨਸਾਨ ਵਿੱਚ ਉਦੋਂ ਹੀ ਆਉਂਦੀ ਹੈ, ਜਦੋਂ ਉਹ ਪਰਮਾਤਮਾ ਦੀ ਭਗਤੀ ਦੇ ਨਾਲ ਜੁੜ ਜਾਂਦਾ ਹੈ। ਪਰ ਪਰਮਾਤਮਾ ਦੀ ਭਗਤੀ ਇਨਸਾਨ ਨੂੰ ਉਦੋਂ ਹੀ ਮਿਲਦੀ ਹੈ ਜਦੋਂ ਇੱਕ ਗੁਰੂ ਉਸ ਤੇ ਜੀਵਨ ਦੇ ਵਿੱਚ ਆਉਂਦਾ ਹੈ ਅਤੇ ਉਸਨੂੰ ਬ੍ਰਹਮ ਗਿਆਨ ਦੀ ਦਿਸ਼ਾ ਪ੍ਰਦਾਨ ਕਰਦਾ ਹੈ। ਅੰਤ ਦੇ ਵਿੱਚ ਸਾਧਵੀ ਭੈਣਾਂ ਦੇ ਵੱਲੋਂ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ।